ਧੀਅ ਜੰਮਣ ’ਤੇ ਹੁਣ ਲੱਡੂ ਵੰਡਦੇ ਹਨ ਲੋਕ- ਹਰਦੀਪ ਸਿੰਘ
ਮਾਨਸਾ/ ਭੀਖੀ, 12 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਨੇੜਲੇ ਪਿੰਡ ਬੀਰੋਕੇ ਕਲਾ ਵਿਖੇ ਕਰਨਲ ਅਕੈਡਮੀ ਵਲੋਂ ਲੋਹੜੀ ਦੇ ਤਿਉਹਾਰ ਤੇ ਪ੍ਰੋਗਰਾਮ
ਆਯੋਜਿਤ ਕੀਤਾ ਗਿਆ।ਅਕੈਡਮੀ ਦੇ ਚੇਅਰਮੈਨ ਜਗਸੀਰ ਸਿੰਘ ਨੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਸੰਸਥਾਂ ਵਲੋਂ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਪਾਏ ਗਏ ਯੋਗਦਾਨ ਕਰਕੇ ਅੱਜ ਲੋਕ ਆਪਣੇ ਘਰਾਂ ਵਿੱਚ ਵੀ ਧੀਆਂ ਦੀ ਲੋਹੜੀ ਮਨਾ ਰਹੇ ਹਨ। ਸੰਸਥਾਂ ਵੱਲੋ ਇਸ ਕਾਰਜ ਤੋ ਬਿਨ੍ਹਾਂ ਬੂਟੇ ਲਗਾਉਣਾ, ਨਸ਼ਾ ਵਿਰੋਧੀ, ਸਵੱਛਤਾ ਅਭਿਆਨ ਵਗੈਰਾ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ।ਵਿਦਿਆਰਥੀਆਂ ਵੱਲੋ ਵੀ ਭਰੂਣ ਹੱਤਿਆ ਅਤੇ ਨਸ਼ਿਆਂ ਖਿਲਾਫ਼ ਸਕਿੱਟਾਂ ਤੇ ਨਾਟਕ ਪੇਸ਼ ਕੀਤੇ ਗਏ।
ਸੰਸਥਾਂ ਦੇ ਮੈਂਬਰ ਹਰਦੀਪ ਸਿੰਘ ਨੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਕਾਰਜ਼ ਨੂੰ ਲਗਾਤਾਰ ਜਾਰੀ ਰੱਖਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਲੋਹੜੀ ਖੁਸ਼ੀਆਂ ਅਤੇ ਖੇੜਿਆਂ ਦਾ ਤਿਓਹਾਰ ਹੈ, ਜਿਸ ਨੂੰ ਸਮਾਜ ਦਾ ਹਰੇਕ ਵਰਗ ਮਿਲਜੁਲ ਕੇ ਮਨਾਉਂਦਾ ਹੈ।ਅੱਜ ਦੇ ਸਮਾਜ ਦੀ ਸੋਚ ਕਾਫ਼ੀ ਬਦਲ ਗਈ ਹੈ ਹੁਣ ਲੋਕ ਮੁੰਡਿਆਂ ਨਾਲੋਂ ਕੁੜੀਆਂ ਦੇ ਵੱਧ ਤਿਓਹਾਰ ਮਨਾਉਂਦੇ ਹਨ ਅਤੇ ਧੀਅ ਜੰਮਣ ’ਤੇ ਖੁਸ਼ੀ ਦੇ ਲੱਡੂ ਵੰਡਦੇ ਹਨ।ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਵਿਚ ਔਰਤ ਦਾ ਸਨਮਾਨ ਨਹੀਂ ਹੰੁਦਾ, ਉਥੋਂ ਖੁਸ਼ਹਾਲੀ ਕੋਹਾਂ ਦੂਰ ਭੱਜਦੀ ਹੈ ਅਤੇ ਲੜਕੀਆਂ ਬਗੈਰ ਸਮਾਜ ਦੀ ਹੋਂਦ ਵੀ ਸੰਭਵ ਨਹੀਂ ਹੈ ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਕੁੜੀਆਂ ਨੂੰ ਉਚ ਸਿਖਿਆ, ਚੰਗੇ ਗੁਣ ਅਤੇ ਸੰਸਕਾਰਾਂ ਨਾਲ ਸਜਾਉਣ, ਤਾਂ ਜੋ ਉਹ ਆਪਣੇ ਪਰਿਵਾਰ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਦੁਨੀਆਂ ਦੇ ਨਕਸ਼ੇ ’ਤੇ ਚਮਕਾਉਣ।
ਇਸ ਮੌਕੇ ਉਥੇ ਮੌਜੂਦ ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਪ੍ਰਗਟਾਈ ਗਈ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media