Saturday, June 20, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਐਨ.ਐਸ.ਐਸ ਦੇ 7 ਰੋਜ਼ਾ ਕੈਂਪ ਦਾ ਆਗਾਜ਼

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਦੇ ਵਲੰਟੀਅਰਜ਼ ਵਲੋਂ ਸਮਾਜ PUNJ1301201906ਸੇਵਾ ਦੀ ਭਾਵਨਾ ਨੂੰ ਸਦਾ ਆਪਣੇ ਮਨ ਵਿੱਚ ਵਸਾ ਕੇ ਰੱਖਣ ਹਿੱਤ ਸੱਤ ਰੋਜ਼ਾ ਕੈਂਪ ਦਾ ਆਗਾਜ਼।ਕੈਂਪ ਦਾ ਸ਼ੁਭ ਆਰੰਭ ਵੈਦਿਕ ਹਵਨ ਯੱਗ ਨਾਲ ਹੋਇਆ ਜਿਸ ਵਿੱਚ ਸੁਦਰਸ਼ਨ ਕਪੂਰ ਮੁਖੀ ਸਥਾਨਕ ਪ੍ਰਬੰਧਕ ਕਮੇਟੀ, ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਡਾ. ਰਾਜੇਸ਼ ਕੁਮਾਰ ਐਨ.ਐਸ.ਐਸ ਪ੍ਰੋਗਰਾਮ ਅਫਸਰ, ਗੁਰੂ ਨਾਨਕ ਦੇਵ ਯੂਵੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਹਵਨ ਦੀ ਸਫਲਤਾ ਲਈ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਐਨ.ਐਸ.ਐਸ ਯੂਨਿਟ ਨੂੰ ਕੈਂਪ ਲਗਾਉਣ ਲਈ ਮੁਬਾਰਕ ਬਾਤ ਦਿੱਤੀ ਅਤੇ ਕਿਹਾ ਕਿ ਅਜਿਹੇ ਕੈਂਪ ਲਗਾ ਕੇ ਹੀ ਲੋਕ ਭਲਾਈ ਦੇ ਵਿਚਾਰਾਂ ਨੂੰ ਪੈਦਾ ਕੀਤਾ ਜਾ ਸਕਦਾ ਹੈ ਅਤੇ ਬਿਨਾਂ ਕਿਸੇ ਭੇਦਭਾਵ ਦੇ ਸਮਾਜਿਕ ਕੰਮਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ।ਉਹਨਾਂ ਅਗੇ ਕਿਹਾ ਕਿ ਐਨ.ਐਸ.ਐਸ ਯੂਨਿਟ ਸਮਾਜ ਦੀ ਨਿਸ਼ਕਾਮ ਸੇਵਾ ਵਿੱਚ ਆਪਣੀ ਮਹੱਤਵਪੂਰਣ ਭੂਮਿਕਾ ਨਿਭਾਅ ਰਿਹਾ ਹੈ।ਉਹਨਾਂ ਕਿਹਾ ਕਿ ਇਸ ਵਾਰ ਦਾ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਪ੍ਰਮੁੱਖ ਰੂਪ ਵਿੱਚ ਪੰਜ ਵਿਸ਼ਿਆ ਨੂੰ ਆਧਾਰ ਬਣਾ ਕੇ ਲਗਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਸਿਹਤ ਅਤੇ ਨਸ਼ਾ ਨਿਖੇਧੀ, ਸਮਾਜ ਭਲਾਈ, ਬਾਲ ਵਿਦਿਆ, ਵਾਤਾਵਰਣ ਦੀ ਸਾਂਭ ਸੰਭਾਲ ਅਤੇ ਸਵੈ-ਰੋਜ਼ਗਾਰ ਦੇ ਸਾਧਨ ਆਦਿ ਪ੍ਰਮੁੱਖ ਹਨ।
ਡਾ. ਰਾਜੇਸ਼ ਕੁਮਾਰ ਨੇ ਵਲੰਟੀਅਰਜ਼ ਨਾਲ ਗੱਲਬਾਤ ਕਰਦੇ ਹੋਏ ਸਮਾਜ ਦੀ ਤਰੱਕੀ `ਚ ਐਨ.ਐਸ.ਐਸ ਦੇ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਮਾਜ ਵਿੱਚ ਪਿਛੜੇ ਵਰਗ ਦੀ ਮਦਦ ਕਰਨਾ ਹੀ ਸਾਡਾ ਉਦੇਸ਼ ਹੈ।ਸੁਦਰਸ਼ਨ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
 ਇਸ ਮੌਕੇ ਮੋਹਿੰਦਰਜੀਤ ਸਿੰਘ ਮੈਂਬਰ ਸਥਾਨਕ ਪ੍ਰਬੰਧਕ ਕਮੇਟੀ, ਡਾ. ਕੰਵਰ ਮਨਦੀਪ ਸਿੰਘ ਡਿਪਟੀ ਡਾਇਰੈਕਟਰ ਸਪੋਰਟਸ ਵਿਭਾਗ ਗੁਰੂ ਨਾਨਕ ਦੇਵ ਯੂਵੀਵਰਸਿਟੀ, ਪ੍ਰੋ. ਸਵਿਟੀ ਬਾਲਾ ਮੁਖੀ ਸਪੋਰਟਸ ਵਿਭਾਗ, ਸ਼੍ਰੀਮਤੀ ਸੁਰਭੀ ਸੇਠੀ, ਸ਼੍ਰੀਮਤੀ ਪ੍ਰਿਆ ਸ਼ਰਮਾ ਐਨ.ਐਸ.ਐਸ. ਪੋ੍ਰਗਰਾਮ ਅਫ਼ਸਰ ਅਤੇ ਕਾਲਜ ਦੇ ਐਨ.ਐਸ.ਐਸ ਯੂਨਿਟ ਦੀ ਸਾਰੀ ਟੀਮ ਅਤੇ ਵਲੰਟੀਅਰਜ਼ ਨੇ ਹਵਨ ਵਿਚ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਹਵਨ ਸ਼ਾਂਤੀ ਪਾਠ ਨਾਲ ਸੰਪਨ ਹੋਇਆ।
 

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply