Thursday, May 28, 2026

ਹਰ ਆਂਗਨਵਾੜੀ ਸੈਂਟਰ ਵਿੱਚ ਮਨਾਇਆ ਜਾਵੇਗਾ ਪੋਸ਼ਣ ਦਿਵਸ -ਹਰਦੀਪ ਕੌਰ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਦਿਸ਼ਾ ਨਿਰਦੇਸ਼ਾਂ `ਤੇ ਅੱਜ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ PUNJ1701201909ਸ੍ਰੀਮਤੀ ਹਰਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਪੋਸ਼ਣ ਅਭਿਆਨ ਅਤੇ ਨੈਸ਼ਨਲ ਨਿਊਟਰੀਸ਼ਨ ਮਿਸ਼ਨ ਅਧੀਨ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ।
     ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪੋਸ਼ਣ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮੁੱਖ ਉਦੇਸ਼ 0 ਤੋਂ 6 ਸਾਲ ਦੇ ਬੱਚਿਆਂ ਵਿੱਚ ਕੁਪੋਸ਼ਣ, ਘੱਟ ਭਾਰ, ਬੌਣੇ ਕੱਦ ਦੀਆਂ ਸਮੱਸਿਆਵਾਂ ਅਤੇ 15 ਤੋਂ 49 ਸਾਲ ਉਮਰ ਦੀਆਂ ਕਿਸ਼ੋਰੀਆਂ ਤੇ ਔਰਤਾਂ, ਗਰਭਵਤੀ  ਅਤੇ ਦੁੱਧ ਪਿਲਾਉ ਮਾਂਵਾਂ ਵਿੱਚ ਅਨੀਮੀਆਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨਾ ਹੈ।ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਸੰਤੁਲਤ ਭੋਜਣ ਦੀ ਮਹੱਤਤਾ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਇਹ ਜਨਅੰਦੋਲਨ ਦਾ ਰੂਪ ਧਾਰਨ ਕਰ ਸਕੇ ਅਤੇ ਆਮ ਲੋਕਾਂ ਦੀਆਂ ਭੋਜਣ ਸਬੰਧੀ ਸਵਸਥ ਆਦਤਾਂ ਨੰੂ ਵਧਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਗਰਭਧਾਰਨ ਤੋਂ ਲੈ ਕੇ ਬੱਚੇ ਦੀ ਉਮਰ ਦੇ ਪਹਿਲੇ ਦੋ ਸਾਲ ਉਸ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਤਾਂ ਹੀ ਸਫਲ ਹੋ ਸਕਦਾ ਹੈ, ਜੇਕਰ ਮਿਸ਼ਨ ਨਾਲ ਸਬੰਧਤ ਵਿਭਾਗ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਕਨਵਰਜੈਂਸ ਪਲਾਨ ਤਿਆਰ ਕਰਕੇ ਯਤਨ ਕਰਨ।
     ਮੀਟਿੰਗ ਦੌਰਾਨ ਸਵਸਥ ਭਾਰਤ ਪ੍ਰੇਰਕ ਦੇ ਰਾਹੁਲ ਅਰੋੜਾ ਵੱਲੋਂ ਜਿਲ੍ਹਾ ਕਨਵਰਜੈਂਸ ਪਲਾਨ ਤਿਆਰ ਕਰਨ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਉਨਾਂ ਦੱਸਿਆ ਕਿ ਇਸ ਪਲਾਨ ਵਿੱਚ ਪੋਸ਼ਣ ਸਬੰਧੀ ਜਿਲ੍ਹਾ ਅੰਮਿ੍ਰਤਸਰ ਦੀ ਮੌਜੂਦਾ ਸਥਿਤੀ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਤਾਂ ਜੋ ਸਮਾਂਬੱਧ ਤਰੀਕੇ ਨਾਲ ਪੋਸ਼ਣ ਸਬੰਧੀ ਨਿਰਧਾਰਤ ਟੀਚਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਿਆਂ ਕੀਤਾ ਜਾ ਸਕੇ।ਅਰੋੜਾ ਨੇ ਦੱਸਿਆ ਕਿ ਸਹੀ ਪੋਸ਼ਣ ਦੇ ਨਾਲ ਆਮ ਲੋਕਾਂ ਵਿੱਚ ਸਾਫ ਪਾਣੀ ਦੀ ਉਪਲਬੱਧਤਾ ਅਤੇ ਸਵਸਥ ਆਦਤਾਂ ਨੁੰ ਵਧਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਅਤੇ ਨੈਸ਼ਨਲ ਨਿਊਟਰੀਸ਼ਨ ਮਿਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅੰਮਿ੍ਰਤਸਰ ਜਿਲੇ੍ਹ ਨੂੰ ਤੀਜੇ ਪੜਾਅ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਜਲਦੀ ਹੀ ਜਿਲੇ੍ਹ ਦੇ ਸਾਰੇ ਆਂਗਨਵਾੜੀ ਸੈਂਟਰਾਂ ਵਿੱਚ ਤਕਨਾਲੋਜੀ ਦੀ ਮਦਦ ਨਾਲ ਪੋਸ਼ਣ ਸਬੰਧੀ ਗਤੀਵਿਧੀਆਂ ਦੀ ਮੋਨੀਟਰਿੰਗ ਕੀਤੀ ਜਾਵੇਗੀ ਅਤੇ ਇਸ ਸਬੰਧ ਵਿੱਚ ਹਰ ਮਹੀਨੇ 14 ਤਰੀਕ ਨੂੰ ਹਰ ਆਂਗਨਵਾੜੀ ਸੈਂਟਰ ਵਿੱਚ ਪੋਸ਼ਣ ਦਿਵਸ ਅਤੇ 10 ਤਰੀਕ ਨੂੰ ਵੀ.ਐਚ.ਐਸ.ਐਨ.ਡੀ (ਵਿਲੇਜ ਹੈਲਥ ਸੈਨੀਟੇਸ਼ਨ ਨਿਊਟਰੀਸ਼ਨ ਦਿਵਸ) ਦਿਵਸ ਮਨਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦਿਨ 0 ਤੋਂ 6 ਸਾਲ ਦੇ ਬੱਚਿਆਂ ਦਾ ਭਾਰ ਕਰਨਾ, ਘੱਟ ਭਾਰ ਵਾਲੇ ਬੱਚਿਆਂ ਵੱਲ ਵਿਸੇਸ਼ ਧਿਆਨ ਦੇਣਾ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਜਾਣਗੇ।
     ਇਸ ਮੀਟਿੰਗ ਵਿੱਚ ਜਿਲੇ੍ਹ ਦੇ ਸਮੂਹ ਸੀ.ਡੀ.ਪੀ.ਓ ਰਮੇਸ਼ਪਾਲ ਜਿਲ੍ਹਾ ਟੀਕਾਕਰਨ ਅਫਸਰ, ਹਰਿੰਦਰ ਸਿੰਘ ਐਕਸੀਅਨ ਵਾਟਰ ਸਪਲਾਈ, ਕੰਵਰ ਸੁਖਜਿੰਦਰ ਸਿੰਘ ਏ.ਪੀ.ਓ ਤੋਂ ਇਲਾਵਾ ਸਾਰੇ ਬੀ.ਪੀ.ਓ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply