ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਐਸ.ਐਸ ਵਿਭਾਗ ਵਲੋਂ ਇਕ ਰਾਸ਼ਟਰੀ
ਯੂਥ ਪਾਰਲੀਮੈਂਟ ਫੈਸਟੀਵਲ ਕਰਵਾਇਆ ਗਿਆ।ਇਸ ਫੈਸਟੀਵਲ ਵਿੱਚ ਅਮ੍ਰਿਤਸਰ ਜ੍ਹਿਲੇ ਦੇ 16 ਕਾਲਜ ਤੋਂ ਵਿਦਿਆਰਥੀ ਸ਼ਾਮਲ ਹੋਏ।ਇਸ ਫੈਸਟੀਵਲ ਦੇ ਤਿੰਨ ਪੜਾਅ ਹਨ।ਪਹਿਲਾ ਪੜਾਅ ਵਿਚ ਜਿਲ੍ਹਾ ਪੱਧਰ ਵਿਚ `ਮੌਕ ਯੂਥ ਪਾਰਲੀਮੈਂਟ` ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕੀਤਾ ਗਿਆ। ਦੂਜਾ ਪੜਾਅ ਵਿਚ ਰਾਜ ਪੱਧਰ ਤੇ ਤੀਹਰਾ ਪੜਾਅ ਕੌਮੀ ਪੱਧਰ ਤੇ ਕੀਤਾ ਜਾਵੇਗਾ। ਇਹਨਾ ਮੁਕਾਬਲਿਆਂ ਵਿਚ ਕ੍ਰਮਵਾਰ ਪਹਿਲੇ ਤਿੰਨ ਜੇਤੂਆਂ ਨੂੰ ਰੁਪਏ 2 ਲੱਖ, ਰੁਪਏ 1.5 ਲੱਖ ਅਤੇ ਰੁਪਏ 1 ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ।
`ਵਾਕ-ਇੰਨ` ਭਾਗੀਦਾਰਾਂ ਤੋਂ ਇਲਾਵਾ, ਇਹ ਫੈਸਟੀਵਲ `ਡਿਜੀਟਲ ਸਕ੍ਰੀਨਿੰਗ` ਮੋਡ ਰਾਹੀਂ ਹਿੱਸਾ ਲੈਣ ਵਾਲਿਆਂ ਤੋਂ ਇਲਾਵਾ ਹਰ ਵਿਦਿਆਰਥੀ ਲਈ ਖੁੱਲ੍ਹਾ ਸੀ। ਜਿਸ ਵਿਚ ਉਹ ਆਪਣੇ ਵਿਸ਼ਿਆਂ `ਤੇ ਤਿਆਰ ਕੀਤੇ ਗਏ ਵੀਡੀਓਜ ਜੋ ਕਿ ਸਵੱਛ ਭਾਰਤ, ਐਲ.ਪੀ.ਜੀ ਗੈਸ, ਆਯੂਸ਼ਮਾਨ ਭਾਰਤ ਵਲੋਂ ਸਿਹਤ ਦੇ ਖੇਤਰ ਵਿਚ ਕ੍ਰਾਤੀ, ਗਰੀਬੀ ਹਟਾਉ ਜੋ ਕਿ ਜਨ ਧਨ ਅਤੇ ਮੁਦਰਾ ਯੋਜਨਾ ਅਤੇ `ਬੀਜ ਸੇ ਬਜ਼ਾਰ ਤੱਕ` ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਬਣਾਉਂਦਾ ਜਿਹੇ ਵਿਸ਼ੇ ਸ਼ਾਮਲ ਸਨ।
ਪ੍ਰੋ. ਐਚ. ਐਸ. ਗੁਜਰਾਲ, ਐਨ.ਐਸ.ਐਸ ਕੋਆਰਡੀਨੇਟਰ, ਡਾ. ਰਾਜੇਸ਼ ਕੁਮਾਰ ਅਤੇ ਡਾਕਟਰ ਹਰਕਿਰਨਦੀਪ ਕੌਰ, ਪ੍ਰੋਗਰਾਮ ਅਫਸਰ ਅਤੇ ਮਿਸਜ਼ ਜਗਜੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵਿਦਿਆਰਥੀ ਸ਼ਾਮਲ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media