Sunday, July 26, 2026

ਗੁਰੂ ਨਾਨਕ ਦੇਵ ਯੂਨੀਵਰਿਸਟੀ ਵਿਖੇ ਬੂਟ ਸਟਾਰਟਅਪ ਕੈਂਪ 24 ਜਨਵਰੀ ਨੂੰ

ਵੱਧ ਤੋ ਵੱਧ ਵਿਦਿਆਰਥੀ ਇਸ ਕੈਪ ਵਿਚ ਭਾਗ ਲੈਣ
GNDUਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੀ ਸਾਂਝੇਦਾਰੀ ਨਾਲ ਯੂਨੀਰਰਸਿਟੀ ਕੈਂਪਸ ਵਿਖੇ 24 ਜਨਵਰੀ ਨੂੰ ਬੂਟ ਕੈਪ ਦਾ ਅਯੋਜਨ ਕੀਤਾ ਜਾਵੇਗਾ।ਇਸ ਬੂਟ ਕੈਪ ਸਟਾਰਟਅਪ ਇੰਡੀਆ ਪੰਜਾਬ ਯਾਤਰਾ ਜੋ ਕਿ 16 ਤੋਂ 31 ਜਨਵਰੀ ਚੱਲ ਰਹੀ ਹੈ ਦਾ ਹਿੱਸਾ ਹੋਵੇਗੀ।ਇਹ ਯਾਤਰਾ ਬੀਤੇ ਦਿਨੀ ਪੰਜਾਬ ਦੇ ਮੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵਲੋਂ ਝੰਡਾ ਦਿਖਾ ਕਿ ਸ਼ੁਰੂ ਕਰ ਦਿੱਤੀ ਗਈ ਹੈ।
        ਯੂਨੀਵਰਸਿਟੀ ਦੇ ਬਾਇਉਟੈਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਬੂਟ ਕੈਪ ਦਾ ਉਦੇਸ਼ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਕਾਰਜ, ਵਰਕਸ਼ਾਪਾ ਅਤੇ ਵਿਕਾਸ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂ ਕਰਵਾਨ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਇਹਨਾ ਕਾਰਜਾ ਨੂੰ ਸਫਲਤਾ ਪੂਰਵਕ ਨੇਪੜੇ ਚਾੜਨ ਲਈ ਦਿੱਤੇ ਜਾ ਰਹੇ ਸੁਝਾਅ ਸ਼ਾਮਲ ਕਰਨਾ ਹੈ। ਵਿਦਿਆਰਥੀਆ ਵਲੋਂ ਦਿੱੱਤੇ ਗਏ ਇਹ ਸੁਝਾਅ ਸੂਚੀਬੰਦ ਕਿਤੇ ਜਾਣਗੇ ਅਤੇ ਇਹਨਾ ਸੁਝਾਵਾਂ ਚੋ ਚੁਨਿੰਦੇ ਸੁਝਾਵਾਂ ਨੂੰ ਗਰੈਡ ਫਿਨਾਲੇ ਵਿਚ ਵਿਚਾਰਿਆ ਤੇ ਲਾਗੂ ਕੀਤਾ ਜਾਵੇਗਾ।
        ਇਸ ਸਮਾਗਮ ਦੇ ਨੋਡਲ ਅਫਸਰ ਬਾਇਉਟੈਕਨਾਲੋਜੀ ਵਿਭਾਗ ਦੇ ਮੁੱਖੀ ਡਾ. ਪੀ.ਕੇ ਪੱਤੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰਥ ਸਹਿਬ ਭਵਨ ਵਿਖੇ ਕਰਵਾਏ ਜਾ ਰਹੇ ਇਸ ਬੂਟ ਕੈਪ ਵਿਚ ਲਗਭਗ 250 ਵਿਦਿਆਰਥੀ ਵੱਖ-ਵੱਖ ਕਾਲਜਾਂ ਅਤੇ ਸਿਖਿਆ ਅਦਾਰਿਆ ਤੋਂ ਭਾਗ ਲੈ ਰਹੇ ਹਨ।ਉਹਨਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੂਟ ਕੈਪ ਵਿਚ ਵੱਧ ਚੱੜ੍ਹ ਕਿ ਹਿੱਸਾ ਲੈਣ ਅਤੇ ਸਰਕਾਰ ਦੇ ਕਾਰਜਾ ਨੂੰ ਉਸਾਰੂ ਸੇਧ ਦੇਣ ਲਈ ਆਪਣੇ ਵਡਮੁਲੇ ਸੁਝਾਅ ਦੇਣ।ਉਹਨਾ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਸਬੰਧੀ ਸਰਕਾਰ ਵਲੋਂ ਚਲਾਈ ਜਾ ਰਹੈ ਵੈਬ ਸਾਇਟ `ਤੇ ਲੋਗਇਨ ਕਰਕੇ ਆਪਣਾ ਨਾਮ ਰਜਿਸਟਰ ਕਰਨ।ਉਹਨਾ ਦੱਸਿਆ ਕਿ ਇਹ ਰਜਿਸਟ੍ਰੇਸ਼ਨ ਮੁਫਤ ਹੋਵੇਗੀ ਅਤੇ 24 ਜਨਵਰੀ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਸਵੇਰੇ 9.30 ਵਜੇ ਸ਼ੁਰੂ ਹੋ ਜਾਵੇਗੀ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply