ਮਲੋਟ, 18 ਜਨਵਰੀ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਪ੍ਰਿੰਸੀਪਲ ਵਿਜੇ ਗਰਗ ਵਲੋਂ
ਸਕੂਲ ਦੇ ਉਹਨਾਂ ਅਧਿਆਪਕਾ ਦਾ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ, ਜਿਨ੍ਹਾਂ ਦੇ ਸਾਲ 2017-18 ਦੌਰਾਨ ਨਤੀਜੇ 100% ਰਹੇ ਹਨ। ਸਨਮਾਨਿਤ ਅਧਿਆਪਕਾਂ ਵਿੱਚ ਅਮਰਜੀਤ ਸਿੰਘ ਲੈਕਚਰਾਰ ਪੰਜਾਬੀ, ਪੂਨਮ ਮੈਡਮ ਲੈਕਚਰਾਰ ਬਾਇਓ, ਸਰੇਸਟਾ ਮੈਡਮ ਲੈਕਚਰਾਰ ਕਮਿਸਟਰੀ, ਧਰਮਵੀਰ ਲੈਕਚਰਾਰ ਅਰਥ ਸ਼ਾਸਤਰ, ਅੰਜਲੀ ਮੈਡਮ ਲੈਕਚਰਾਰ ਮੈਥ ਜਸਵਿੰਦਰ ਸਿੰਘ ਕੁਰਾਈ ਵਾਲਾ ਡੀ.ਪੀ.ਈ, ਸੰਤੋਸ਼ ਕੁਮਾਰੀ ਪੰਜਾਬੀ ਟੀਚਰ , ਸੰਤੋਸ਼ ਰਾਣੀ ਪੰਜਾਬੀ ਟੀਚਰ ਅਤੇ ਰਾਜ ਬਾਲਾ ਹਿੰਦੀ ਟੀਚਰ ਸ਼ਾਮਲ ਹਨ।
ਸਕੂਲ ਪ੍ਰਿੰਸੀਪਲ ਵਿਜੇ ਗਰਗ ਨੇ ਇਹਨਾਂ ਅਧਿਆਪਕਾ ਅਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਸਾਲ 100% ਨਤੀਜੇ ਆਉਣ `ਤੇ ਅਧਿਆਪਕਾਂ ਦਾ ਇਸੇ ਤਰਾਂ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਅਮਰਜੀਤ ਸਿੰਘ ਲੈਕਚਰਾਰ ਪੰਜਾਬੀ ਨੇ ਸਾਰਿਆਂ ਵਲੋਂ ਪਿ੍ਰੰਸੀਪਲ ਦਾ ਇਸ ਹੌਸਲਾ ਅਫਜ਼ਾਈ ਲਈ ਦਾ ਧੰਨਵਾਦ ਕੀਤਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media