Sunday, July 19, 2026

ਹੁਣ ਐਲ.ਈ.ਡੀ ਰਾਹੀਂ ਪੜ੍ਹਣਗੇ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਦੇ ਬੱਚੇ

ਸਮਰਾਲਾ, 18 ਜਨਵਰੀ (ਪੰਜਾਬ ਪੋਸਟ –  ਇੰਦਰਜੀਤ ਕੰਗ) – ਇੱਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਵਿਖੇ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ PUNJ1801201907ਨਗਰ ਨਿਵਾਸੀਆਂ ਅਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਛੋਟੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ, ਉਚ ਤਕਨੀਕ ਨਾਲ ਸਿੱਖਿਆ ਦੇਣ ਅਤੇ ਸਮਾਰਟ ਕਲਾਸਾਂ ਸ਼ੁਰੂ ਕਰਨ ਲਈ 40 ਇੰਚ ਐਲ.ਈ.ਡੀ ਲਗਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਟਹਿਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਵਾਂਗ ਸਹੂਲਤਾਂ ਪ੍ਰਦਾਨ ਕਰਨ ਅਤੇ ਪੜ੍ਹਾਈ ਦਾ ਮਿਆਰ ਚੁੱਕਣ ਲਈ ਕਈ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ ਦਿੱਤਾ ਗਿਆ ਹੈ, ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਵੀ ਸ਼ਾਮਲ ਹੈ।ਇਥੇ ਛੋਟੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਦੀ ਤਰਜ਼ `ਤੇ ਕਿਤਾਬੀ ਕੀੜਾ ਬਣਾਉਣ ਦੀ ਥਾਂ ਖੇਡ-ਖੇਡ ਵਿੱਚ ਪੜ੍ਹਨਾ ਸਿਖਾਇਆ ਜਾਵੇਗਾ।ਉਨ੍ਹਾਂ ਐਲ.ਈ.ਡੀ ਖਰੀਦਣ ਲਈ ਪਿੰਡ ਦੇ ਦਾਨੀ ਸੱਜਣਾਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਕੌਰ ਸਰਪੰਚ, ਜੋਗਾ ਸਿੰਘ ਇੰਗਲੈਂਡ, ਗੁਰਦੀਪ ਸਿੰਘ ਮਾਸਟਰ, ਨਿਰੰਜਣ ਸਿੰਘ ਫੌਜੀ, ਜਥੇਦਾਰ ਭਿੰਦਰ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਸੈਕਟਰੀ ਪਰਮਿੰਦਰ ਸਿੰਘ, ਹਰਮਿੰਦਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਰਿਟਾ: ਪ੍ਰਿੰਸੀਪਲ, ਕੁਲਵੰਤ ਸਿੰਘ ਬਸਾਤੀ, ਮੇਜਰ ਸਿੰਘ, ਸਕੂਲ ਸਟਾਫ ਟਹਿਲ ਸਿੰਘ, ਮੈਡਮ ਹਰਜੀਤ ਕੌਰ, ਰੀਨਾ ਰਾਣੀ, ਦਵਿੰਦਰ ਸਿੰਘ, ਜਸਵੀਰ ਕੌਰ ਹਾਜ਼ਰ ਸਨ।ਅਖੀਰ ਸਿੰਘ ਮੈਡਮ ਹਰਜੀਤ ਕੌਰ ਨੇ ਪਿੰਡ ਦੇ ਆਏ ਪਤਵੰਤੇ ਸੱਜਣਾ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply