Friday, August 28, 2026

ਡਾ: ਧਰਮਵੀਰ ਸਿੰਘ ਵੱਲੋਂ ਵਿਦਿਅਕ ਸੰਮੇਲਨ 2014 ਵਿਚ ਸ਼ਿਰਕਤ

PPN02091412

ਅੰਮ੍ਰਿਤਸਰ, 2  ਸਤੰਬਰ (ਜਗਦੀਪ ਸਿੰਘ ਸ’ਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ 1 ਸਤੰਬਰ 2014 ਨੂੰ ਚੰਡੀਗੜ੍ਹ ਵਿਖੇ ਭਾਰਤੀ ਉਦਯੋਗ ਦੇ ਮਹਾਸੰਘ ਵੱਲੋਂ ਆਯੋਜਿਤ ਵਿਦਿਅਕ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਉਹਨਾਂ ਦੇ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਪੱਟੀ ਦੇ ਪਿ੍ਰੰਸੀਪਲ ਸz. ਅਮਰਜੀਤ ਸਿੰਘ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਸ਼੍ਰੀਮਤੀ ਕਿਰਨਜੀਤ ਕੌਰ ਧਾਮੀ ਵੀ ਇਸ ਸੰਮੇਲਨ ਵਿੱਚ ਸ਼ਾਮਲ ਹੋਏ ।ਵਿਦਿਅਕ ਸੰਮੇਲਨ ਵਿੱਚ ਉੱਚ ਸਿਖਿਆ ਨੂੰ ਕੌਮੀ ਹੁਨਰ ਯੋਗਤਾ ਢਾਂਚੇ ਵੱਲ ਸੇਧ ਦੇਣ, ਉੱਚ ਸਿਖਿਆ, ਤਕਨੀਕੀ ਅਤੇ ਕਿ’ਤਾਮੁਖੀ ਸਿਖਿਆ ਅਤੇ ਸਿਖਲਾਈ ਵਿਸ਼ਿਆਂ ਉੱਪਰ ਮਾਹਰਾਂ ਦੁਆਰਾ ਵਿਚਾਰ ਪੇਸ਼ ਕੀਤੇ ਗਏ।ਸੰਮੇਲਨ ਵਿੱਚ ਵਿਸ਼ਵ ਭਰ ਤੋਂ 200 ਤੋਂ ਵੱਧ ਵਿਦਿਅਕ ਮਾਹਰਾਂ, ਯੁਨੀਵਰਸਿਟੀ ਦੇ ਵਾਈਸ ਚਾਂਸਲਰ, ਕਿੱਤਾ ਮੁਖੀ ਸਿਖਿਆ ਦੇ ਮਾਹਰਾਂ ਅਤੇ ਪ੍ਰਸਿੱਧ ਉਦਯੋਗਪਤੀਆਂ ਨੇ ਹਿੱਸਾ ਲਿਆ।ਸੰਮੇਲਨ ਵਿੱਚ ਐਨ.ਆਈ.ਆਈ.ਟੀ. ਦੇ ਸੀ.ਈ.ਓ. ਸ਼੍ਰੀ ਵਿਜੇ ਖਮਡਾਨੀ, ਨੈਸ਼ਨਲ ਸਕਿਲ ਡਵੈਲਪਮੈਂਟ ਅਥਾਰਿਟੀ ਦੇ ਡਾਇਰੈਕਟਰ ਜਨਰਲ ਸ਼੍ਰੀ ਜੇ.ਪੀ. ਰਾਏ, ਹਰਿਆਣਾ ਸਰਕਾਰ ਦੇ ਉਚ ਸਿਖਿਆ ਦੇ ਸਹਾਇਕ ਮੁ’ਖ ਸੱਕਤਰ ਸ਼੍ਰੀ ਐਸ.ਐਸ. ਪ੍ਰਸਾਦ, ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਸ਼੍ਰੀ ਕੇ.ਕੇ. ਸ਼ਰਮਾ ਨੇ ਸੰਮੇਲਨ ਵਿੱਚ ਸ਼ਾਮਲ ਪ੍ਰਤੀਨਿਧੀਆਂ ਨੂੰ ਸੰਬੋਧਨ ਕੀਤਾ ।ਡਾ: ਧਰਮਵੀਰ ਸਿੰਘ ਨੇ ਇਸ ਮੌਕੇ ਤੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਸਮੇਂ ਦੀ ਮੰਗ ਨੂੰ ਮੁੱਖ ਰੱਖ ਕੇ ਸੀਨੀਅਰ ਸੈਕੰਡਰੀ ਪੱਧਰ ਤੇ ਕੁਝ ਕਿੱਤਾ ਮੁਖੀ ਕੋਰਸ ਜਿਵੇਂ ਫੁਡ ਟੈਕਨਾਲੋਜੀ, ਮਾਸ ਮੀਡੀਆ ਐਂਡ ਕਾਮਿਊਨੀਕੇਸ਼ਨ ਸਕਿਲਜ਼, ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਆਦਿ ਸ਼ੁਰੂ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਅਜਿਹੇ ਹੋਰ ਕੋਰਸ ਸ਼ੁਰੂ ਕਰਵਾਉਣ ਦੀ ਯੋਜਨਾ ਹੈ ਤਾਂ ਜੋਂ ਵਿਦਿਆਰਥੀ ਇਹਨਾਂ ਦੇ ਆਧਾਰ ਤੇ ਜੀਵਨ ਵਿੱਚ ਰੁਜ਼ਗਾਰ ਕਮਾਉਣ ਦੇ ਕਾਬਲ ਬਣ ਸਕਣ ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply