Tuesday, July 15, 2025
Breaking News

’ਇਪੋਕ ਮੇਕਿਗ ਸ਼ੋਸਿਲ ਥਿਨਕਰ ਆਫ ਇੰਡੀਆ’ ਯੋਜਨਾ ਤਹਿਤ ਇੰਟਰ ਕਾਲਜ ਕਵਿਜ਼ ਪ੍ਰਤੀਯੋਗਤਾ ਹੋਈ

PPN03091403ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ਦੇ ਇਤਿਹਾਸ ਵਿਭਾਗ ਵਲੋਂ ਸਥਾਨਕ ਡੀ.ਏ.ਵੀ ਕਾਲਜ ਹਾਥੀ ਗੇਟ ਨੂੰ ਯੂ.ਜੀ.ਸੀ ਦੁਆਰਾ ਪ੍ਰਦਾਨ ਕੀਤੀ ਗਈ ਬਾਰਵੀ ਯੋਜਨਾ ‘ਇਪੋਕ ਮੇਕਿਗ ਸ਼ੋਸਿਲ ਥਿਨਕਰ ਆਫ ਇੰਡੀਆ’ ਦੇ ਅਧੀਨ ਗਾਂਧੀਅਨ ਅਤੇ ਅੰਬੇਦਕਰ ਯੁਵਾ ਕਲੱਬ ਦੇ ਸਹਿੋਯਗ ਨਾਲ ਇਕ ਇੰਟਰ ਕਾਲਜ ਕਵਿਜ਼ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਡਾ. ਬੰਧੂ (ਮੁੱਖੀ ਇਤਿਹਾਸ ਵਿਭਾਗ) ਡੀ.ਏ.ਵੀ ਕਾਲਜ ਜਿੰਨਾਂ ਨੇ ਬਹੁਤ ਪ੍ਰੇਰਨਾਦਾਕਿ ਭਾਸ਼ਨ ਦੇ ਕੇ ਵਿਦਿਆਰਥੀਆਂ ਨੂੰ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ।ਪਿੰਸੀਪਲ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥਣਾਂ ਨੂੰ ਵਧਾਈ ਦਿਤੀ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ।ਇਸ ਪ੍ਰਤੀਯੋਗਤਾ ਵਿਚ ਪਹਿਲੇ ਸਥਾਨ ਤੇ ਪ੍ਰਿੰਸ ਤੇ ਲਵਪ੍ਰੀਤ ਡੀ.ਏ.ਵੀ ਕਾਲਜ, ਬੀ.ਬੀ.ਕੇ.ਡੀ.ਏ.ਵੀ ਕਾਲਜ ਦੀਆਂ ਪ੍ਰਤਿਭਾ ਤੇ ਸ਼ਿਵਾਨੀ ਦੂਜੇ ਸਥਾਨ ਤੇ ਅਤੇ ਤੀਜੇ ਸਥਾਨ ਤੇ ਡੀ.ਏ.ਵੀ ਕਾਲਜ਼ ਦੇ ਗੋਤਮ ਤੇ ਸਾਹਿਲ ਰਹੇ।ਡਾ. ਸੇਖੋਂ ਮੁਖੀ ਇਤਿਹਾਸ ਵਿਭਾਗ ਬੀ ਕਾਲਜ ਫਾਰ ਵੂਮੈਨ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇ-ਸਮੇਂ ਅਜਿਹੇ ਹੋਰ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਡਾ ਅਰੌੜਾ, ਪ੍ਰੋ. ਕੁਮਾਰ, ਪ੍ਰੋ. ਮਿਸ ਸਸ਼ੀ ਸੂਰੀ ਅਤੇ ਮਿਸਜ਼ ਰੀਨਾ ਬਾਲਾ ਸ਼ਾਮਿਲ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply