Friday, October 18, 2024

ਅਕਾਲੀ ਵਿਧਾਇਕ ਸ਼ੰਟੀ ਦੇ ਹਮਲਾਵਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ- ਜੀ.ਕੇ

ਕਿਹਾ ਲੋਕਪੱਖੀ ਕਾਰਜਾਂ ਨੂੰ ਅਜਿਹੇ ਹਮਲੇ ਨਹੀਂ ਰੋਕ ਸਕਦੇ

Manjit Singh G.K
ਮਨਜੀਤ ਸਿੰਘ ਜੀ.ਕੇ
Jatinder Singh Shanti
ਜਤਿੰਦਰ ਸਿੰਘ ਸ਼ਾਂਤੀ

ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸ਼ਾਹਦਰਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਤੇ ਹੋਏ ਕਾਤਿਲਾਨਾ ਹਮਲੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਸ਼ੰਟੀ ਤੇ ਹੋਏ ਹਮਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਅਣਪਛਾਤੇ ਹਮਲਾਵਰ ਦੀ ਤੁਰੰਤ ਗ੍ਰਿਫਤਾਰੀ ਅਤੇ ਸ਼ੰਟੀ ਨੂੰ ਪੁੂਰੀ ਸੁਰੱਖਿਆ ਦੇਣ ਦੀ ਵੀ ਦਿੱਲੀ ਪੁਲਿਸ ਕਮੀਸ਼ਨਰ ਬੀ.ਐਸ. ਬੱਸੀ ਨਾਲ ਟੈਲੀਫੋਨ ਤੇ ਹੋਈ ਗੱੱਲ ਬਾਤ ਦੌਰਾਨ ਉਨ੍ਹਾਂ ਮੰਗ ਕੀਤੀ ਹੈ। ਪੁਲਿਸ ਕਮੀਸ਼ਨਰ ਨੂੰ ਆਪਣੇ ਤਿੰਨਾ ਵਿਧਾਇਕਾਂ ਨੂੰ ਸੁਰੱਖਿਆ ਦੇਣ ਦੀ ਅਪੀਲ ਕਰਦੇ ਹੋਏ ਅਕਾਲੀ ਦਲ ਦੀ ਸੁਬਾ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਇਹੋ ਜਿਹੇ ਹਮਲੇ ਤੋਂ ਅਸੀ ਘਬਰਾਨ ਵਾਲੇ ਨਹੀਂ ਹਾਂ ਤੇ ਸਾਡੇ ਵਿਧਾਇਕ ਭਵਿੱਖ ਵਿਚ ਵੀ ਲੋਕ ਸੇਵਾ ਨੂੰ ਸਮਰਪਿਤ ਕਾਰਜਾਂ ਨੂੰ ਕਰਨ ਵਾਸਤੇ ਤੱਤਪਰ ਰਹਿਣਗੇ।  ਅਕਾਲੀ ਦਲ ਦੇ ਕੌਮੀ ਸਕੱਤਰ ਜਨਰਲ ਅਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗੁਵਾਈ ਹੇਠ ਸ਼ੰਟੀ ਦੀ ਹੋਂਸਲਾ ਅਫਜ਼ਾਈ ਲਈ ਉਨ੍ਹਾਂ ਦੇ ਘਰ ਗਏ ਵਫ਼ਦ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਸ਼ੰਟੀ ਦੇ ਹੋਸਲੇ ਇਸ ਹਮਲੇ ਤੋਂ ਬਾਅਦ ਵੀ ਬੁਲੰਦ ਹਨ। ਇਸ ਵਫਦ ਵਿੱਚ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਜੁਆਇੰਟ ਸਕੱਤਰ ਅਤੇ ਵਿਧਾਇਕ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਦਰਸ਼ਨ ਸਿੰਘ, ਚਮਨ ਸਿੰਘ ਤੇ ਮਨਮੋਹਨ ਸਿੰਘ ਆਦਿਕ ਸ਼ਾਮਿਲ ਸਨ। ਸ਼ੰਟੀ ਤੇ ਹੋਏ ਹਮਲੇ ਨੂੰ ਸ਼ਾਹਦਰਾ ਹਲਕੇ ਦੇ ਵਸਨਿਕਾ ਵਾਸਤੇ ਵੱਡਾ ਦੁੱਖ ਦੱਸਦੇ ਹੋਏ ਜੀ.ਕੇ. ਨੇ ਕਿਹਾ ਕਿ ਸ਼ੰਟੀ ਨੂੰ ਇਲਾਕੇ ਦੇ ਹਰ ਪਰਿਵਾਰ ਦਾ ਪਤਾ ਹੈ ਤੇ ਸੈਕੜੇ ਲੋਕ ਆਪਣੇ ਕੰਮ ਕਰਵਾਉਣ ਵਾਸਤੇ ਉਸ ਕੋਲ ਰੋਜ਼ ਆਉਂਦੇ ਹਨ, ਜਿਸ ਕਰਕੇ ਹੋ ਸਕਦਾ ਹੈ ਸ਼ੰਟੀ ਦੀ ਵਧਦੀ ਲੋਕਪ੍ਰਿਯਤਾ ਨੂੰ ਕੁਝ ਲੋਕ ਨਾਪਸੰਦ ਕਰਦੇ ਹੋਣ।ਜਿਸ ਕਰਕੇ ਇਹ ਕਾਇਰਾਨਾ ਹਮਲਾ ਕੀਤਾ ਗਿਆ ਹੈ। ਉਨਾਂ੍ਹ ਅਕਾਲੀ ਵਿਧਾਇਕਾਂ ਅਤੇ ਨਿਗਮ ਪਾਰਸ਼ਦਾਂ ਵੱਲੋਂ ਭਵਿੱਖ ਵਿੱਚ ਵੀ ਬਿਨਾ ਕਿਸੇ ਡਰ ਦੇ ਲੋਕਾਂ ਦੇ ਕੰਮ ਕਰਨ ਦਾ ਭਰੋਸਾ ਦਿੰਦੇ ਹੋਏ ਸ਼ੰਟੀ ਦੇ ਸੁਰੱਖਿਅਤ ਹੋਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ।

Check Also

ਬ੍ਰਿਟਿਸ਼ ਹਾਈ ਕਮਿਸ਼ਨਰ ਦੇ ਵਫਦ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ

ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਬ੍ਰਿਟਿਸ਼ ਹਾਈ ਕਮਿਸ਼ਨਰ ਮਿਸ ਲਿੰਡੇ ਕੈਮੀਰੋਨ ਦੀ ਅਗਵਾਈ …

Leave a Reply