ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਕਾਇਆਕਿੰਗ ਟੀਮ ਨੇ ਜੀ.ਐਨ.ਡੀ.ਯੂ ਅੰਤਰ
ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ।ਹਰਦੋਸ਼ਰਨ ਧਾਰ ਕਲਾਂ ਪਠਾਨਕੋਟ ਵਿਖੇ ਹੋਈ ਚੈਂਪੀਅਨਸ਼ਿਪ ਵਿੱਚ ਕਾਲਜ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੀ.ਐਨ.ਡੀ.ਯੂ ਕੈਂਪਸ ਅੰਮ੍ਰਿਤਸਰ ਅਤੇ ਐਚ.ਐਮ.ਵੀ ਕਾਲਜ ਜਲੰਧਰ ਨੂੰ ਹਰਾਇਆ।ਮਿਸ ਕੋਮਲ ਬਿਸ਼ਤ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 6 ਸੋਨੇ ਦੇ ਮੈਡਲ ਅਤੇ ਮਧੂ ਸ਼ਰਮਾ ਨੇ ਤਿੰਨ ਸੋਨੇ ਅਤੇ ਦੋ ਸਿਲਵਰ ਦੇ ਮੈਡਲ ਜਿੱਤੇ।ਕਾਲਜ ਦੇ ਤਿੰਨ ਖਿਡਾਰੀ ਮਿਸ ਕੋਮਲ ਬਿਸ਼ਤ, ਮਧੂ ਸ਼ਰਮਾ ਅਤੇ ਪਲਕ ਆਲ ਇੰਡੀਆ ਇੰਟਰਵਰਸਿਟੀ ਕਾਇਆਕਿੰਗ ਚੈਂਪੀਅਨਸ਼ਿਪ ਲਈ ਚੁਣੀਆਂ ਗਈਆਂ, ਜੋ ਸ਼ਿਮਲੇ ਵਿਖੇ ਮਾਰਚ 2019 ਵਿੱਚ ਹੋ ਰਹੀ ਹੈ।
ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਖਿਡਾਰੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਵਧਾਈ ਦਿੱਤੀ ਤੇ ਭਵਿੱਖ ਵਿਚ ਅਹਿਜੀਆਂ ਹੋਰ ਪ੍ਰਾਪਤੀਆਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।ਪਿ੍ਰੰਸੀਪਲ ਨੇ ਕਿਹਾ ਕਿ ਕਾਲਜ ਦੇ ਖਿਡਾਰੀਆਂ ਨੇ ਹਮੇਸ਼ਾ ਵੱਖ-ਵੱਖ ਚੈਂਪੀਅਨਸ਼ਿਪਾਂ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਦਿਖਾਇਆ ਹੈ।ਜਿਸ ਕਰਕੇ ਬੀ.ਬੀ.ਕੇ ਡੀ.ਏ.ਵੀ ਕਾਲਜ ਹਮੇਸ਼ਾ ਖੇਡਾਂ ਵਿੱਚ ਅੱਗੇ ਰਿਹਾ ਹੈ।ਮਿਸ ਕੋਮਲ ਬਿਸ਼ਤ, ਮਧੂ ਸ਼ਰਮਾ, ਪਲਕ, ਸਿਮਰਨਜੀਤ ਕੌਰ, ਮੀਨਾਕਸ਼ੀ ਅਤੇ ਜੋਬਨਜੀਤ ਕੌਰ ਖੇਡ ਟੀਮ ਦੇ ਮੈਂਬਰ ਹਨ।
ਮਿਸਿਜ ਸਵੀਟੀ ਬਾਲਾ, ਮੁਖੀ ਸਰੀਰਕ ਸਿੱਖਿਆ ਵਿਭਾਗ, ਅਤੇ ਸਰੀਰਕ ਸਿੱਖਿਆ ਵਿਭਾਗ ਦੇ ਹੋਰ ਅਧਿਆਪਕਾਂ ਮਿਸ ਸਵਿਤਾ ਕੁਮਾਰੀ, ਗਗਨਦੀਪ ਕੌਰ, ਰਾਜਦੀਪ ਕੌਰ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਦਾ ਸਨਮਾਨ ਕੀਤਾ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media