Wednesday, September 23, 2026

ਪੰਜਾਬ ਨੰਬਰਦਾਰਾ ਯੂਨੀਅਨ ਸਮਰਾਲਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ 30 ਜਨਵਰੀ ਨੂੰ

ਆਪੇ ਬਣੇ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਨੂੰ ਸਾਰੇ ਨੰਬਰਦਾਰਾਂ ਨੇ ਨਕਾਰਿਆ
ਸਮਰਾਲਾ, 23 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰਾ ਯੂਨੀਅਨ (ਨੰ: 253) ਸਮਰਾਲਾ ਦੇ ਸਮੂਹ ਨੰਬਰਦਾਰਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ।ਜਿਸ ਵਿੱਚ ਯੂਨੀਅਨ ਦੇ ਸਾਬਕਾ ਸੁਰਮੁੱਖ ਸਿੰਘ ਹਰਬੰਸਪੁਰਾ ਨੇ ਖੁੱਦ ਨੂੰ ਆਪਣੇ ਆਪ ਹੀ ਦੋ ਸਾਲ ਲਈ ਯੂਨੀਅਨ ਦੇ ਪ੍ਰਧਾਨ ਚੁਣੇ ਜਾਣ ਦੀ ਵੱਖ-ਵੱਖ ਅਖਬਾਰਾਂ ਵਿੱਚ ਖਬਰ ਲਵਾ ਦਿੱਤੀ, ਜਿਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।
ਇਸ ਮੌਕੇ ਨੰਬਰਦਾਰ ਜੰਗ ਸਿੰਘ ਭੰਗਲਾਂ ਨੇ ਕਿਹਾ ਕਿ ਸੁਰਮੁੱਖ ਸਿੰਘ ਦੀ ਚੋਣ ਸਰਾਸਰ ਗਲਤ ਅਤੇ ਬੇ-ਬੁਨਿਆਦ ਹੈ।ਯੂਨੀਅਨ ਦੀ ਚੋਣ ਇੱਕ ਸਾਲ ਪੂਰਾ ਹੋਣ `ਤੇ ਨਵੀਂ ਚੋਣ 30 ਜਨਵਰੀ 2019 ਰੱਖੀ ਗਈ ਸੀ। ਯੂਨੀਅਨ ਦੇ ਬਹੁਤੇ ਮੈਂਬਰ ਇਸ ਚੋਣ ਨਾਲ ਸਹਿਮਤ ਨਹੀਂ ਹਨ ਅਤੇ ਇਸ ਚੋਣ ਨੂੰ ਰੱਦ ਸਮਝਦੇ ਹਨ ਅਤੇ ਨਵੇਂ ਮੈਂਬਰਾਂ ਦੀ ਚੋਣ 30 ਜਨਵਰੀ 2019 ਨੂੰ ਤਹਿਸੀਲ ਕੰਪਲੈਕਸ ਸਮਰਾਲਾ ਦੇ ਦਫਤਰ ਵਿਖੇ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੇ  ਨੰਬਰਦਾਰਾਂ ਵਿੱਚ ਪ੍ਰਮੁੱਖ ਤੌਰ ਤੇ ਜੰਗ ਸਿੰਘ ਭੰਗਲਾਂ, ਸੋਹਣ ਸਿੰਘ ਭਰਥਲਾ, ਸਿਕੰਦਰ ਸਿੰਘ ਲੋਪੋਂ, ਦਲਜੀਤ ਸਿੰਘ ਬਾਲਿਓਂ, ਪਰਮਿੰਦਰ ਸਿੰਘ ਭਰਥਲਾ, ਸੁੱਚਾ ਸਿੰਘ ਹਰਿਓਂ, ਚਰਨ ਸਿੰਘ ਭਰਥਲਾ, ਜਸਪਾਲ ਸਿੰਘ ਸਰਵਰਪੁਰ, ਬਲਵਿੰਦਰ ਸਿੰਘ, ਦਲਬਾਰਾ ਸਿੰਘ ਮਾਣਕੀ, ਦਲੀਪ ਸਿੰਘ ਬਾਲਿਓਂ, ਕਰਨੈਲ ਸਿੰਘ ਕੋਟਾਲਾ ਅਤੇ ਅਮਰਜੀਤ ਸਿੰਘ ਸਮਰਾਲਾ ਆਦਿ  ਸ਼ਾਮਲ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply