ਲਿੰਗ ਟੈਸਟ ਕਰਨ ਵਾਲੇ ਅਲਟਰਾ ਸਾਊਂਡ ਸੈਂਟਰਾਂ ਤੇ ਡਾਕਟਰਾਂ ਖਿਲਾਫ ਹੋ ਰਹੀ ਹੈ ਸਖਤ ਕਾਰਵਾਈ- ਰੇਨੂੰ ਅਗਰਵਾਲ
ਭੀਖੀ/ਮਾਨਸਾ, 25 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਲੜਕੀਆਂ ਸਮਾਜ ਸਿਰਜਣਹਾਰੀਆਂ ਹਨ ਤੇ ਲੜਕੀਆਂ ਦੇ ਬਗੈਰ ਪਰਿਵਾਰ ਅੱਗੇ ਨਹੀਂ ਵਧ
ਰਿਹਾ ਸਕਦਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਮਾਨਸਾ ਨੇ ਅੱਜ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਬੇਟੀ ਬਚਾਊ ਅਤੇ ਬੇਟੀ ਪੜ੍ਹਾਓ ਤਹਿਤ ਜਿਲ੍ਹਾ ਪੱਧਰੀ ਜਾਗਰੂਕਤਾ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਕੀਤਾ।ਸਿਵਲ ਹਸਪਤਾਲ ਵਿਖੇ ਨਵ-ਜਨਮੀਆਂ ਲੜੀਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਬਦਲਦੀ ਸੋਚ ਦਾ ਨਾਟਕ ਵੀ ਪੇਸ਼ ਕੀਤਾ ਗਿਆ।ਐਸ.ਐਮ.ਓ ਅਸ਼ੋਕ ਕੁਮਾਰ ਅਤੇ ਹੋਰ ਅਧਾਕਾਰੀ ਸ਼ਾਮਿਲ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਭਰੂਣ ਹੱਤਿਆਂ ਨੂੰ ਜੜ ਤੋਂ ਖਤਮ ਕਰਨਾ ਜਰੂਰੀ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਲੜਕੇ ਅਤੇ ਲੜਕੀ ਵਿੱਚ ਕੋਈ ਫਰਕ ਨਹੀਂ ਹੈ।ਉਹਨਾਂ ਦੱਸਿਆ ਕਿ ਹੁਣ ਲੜਕੀਆਂ ਹਰ ਖੇਤਰ ਵਿੱਚ ਅੱਗੇ ਜਾ ਕੇ ਉਚ ਅਹੁਦਿਆਂ ਤੇ ਨੌਕਰੀ ਕਰ ਰਹੀਆਂ ਹਨ।ਜਿਲ੍ਹੇ ਦੇ ਹਰੇਕ ਪਿੰਡ ਦੀਆਂ ਗਰਭਵਤੀ ਔਰਤਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਅਤੇ ਡਿਲਵਰੀ ਕਿੱਥੇ ਹੋਈ ਹੈ ਇਹ ਵੀ ਦਰਜ ਕੀਤਾ ਜਾਂਦਾ ਹੈ।ਉਹਨਾਂ ਨੇ ਲੜਕੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਲੜਕੀਆਂ ਨੂੰ ਉਚ ਪੱਧਰ ਦੀ ਪੜ੍ਹਾਈ ਕਰਵਾਈ ਜਾਵੇ।ਉਹਨਾਂ ਦੱਸਿਆਂ ਕਿ ਲੜਕਿਆਂ ਨਾਲੋਂ ਵੱਧ ਲੜਕੀਆਂ ਮਾਪਿਆਂ ਪ੍ਰਤੀ ਜਿੰਮੇਵਾਰ ਹੁੰਦੀਆਂ ਹਨ।ਜਿਲ੍ਹੇ ਅੰਦਰ ਜਿਹੜੇ ਦੇਸੀ ਦਵਾਖਾਨੇ ਜਾਂ ਹੋਰ ਝੋਲਾ ਸ਼ਾਪ ਡਾਕਟਰ ਲੜਕਾ ਪੈਦਾ ਕਰਨ ਵਾਲੀਆਂ ਦਵਾਈਆਂ ਦੇਣ ਦਾ ਵਾਅਦਾ ਕਰਦੇ ਹਨ ਉਹਨਾਂ ਖਿਲਾਫ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਖਤ ਕਾਰਵਾਈ ਕੀਤਾ ਜਾਵੇਗੀ।
ਇਸ ਮੌਕੇ ਜਿਲ੍ਹਾ ਕੁਆਰਡੀਨੇਟਰ ਪੀ.ਐਨ.ਡੀ.ਟੀ ਰੇਨੂੰ ਅਗਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲਿੰਗ ਦਾ ਟੈਸਟ ਕਰਨ ਵਾਲੇ ਅਲਟਰਾ ਸਾਊਂਡ ਸੈਂਟਰਾਂ ਤੇ ਅਣਅਧਿਕਾਰਤ ਡਾਕਟਰਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਆਸ਼ਾ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਨੂੰ ਰਜਿਸਟਰਡ ਕਰਕੇ ਉਹਨਾਂ ਦੀ ਖੁਰਾਕ, ਦਵਾਈ ਅਤੇ ਚੈਕਅੱਪ ਆਦਿ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media