ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਜ਼ਿਲਾ ਪ੍ਰਬੰਧਕੀ ਦੇ ਸਹਿਯੋਗ ਨਾਲ ਰਾਸ਼ਟਰੀ ਵੋਟਰ ਦਿਵਸ ਕਾਲਜ ਕੈਂਪਸ ਵਿਖੇ ਮਨਾਇਆ ਗਿਆ ਹੈ।ਕਮਲਦੀਪ ਸਿੰਘ ਸੰਘਾ ਆਈ.ਏ.ਐਸ, ਡਿਪਟੀ ਕਮਿਸ਼ਨਰ-ਕਮ ਜਿਲ੍ਹਾ-ਚੋਣ ਅਫ਼ਸਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਸ਼੍ਰੀਮਤੀ ਅਲਕਾ ਪੀ.ਸੀ.ਐਸ ਨੋਡਲ ਅਫ਼ਸਰ ਸਵੀਪ-ਕਮ-ਸਹਇਕ ਕਮਿਸ਼ਨਰ ਸ਼ਿਕਾਇਤਾਂ, ਹਿਮਾਂਸ਼ੂ ਅਗਰਵਾਲ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ, ਜਨਰਲ-ਕਮ-ਵਧੀਕ ਜਿਲ੍ਹਾ ਚੋਣ ਅਫ਼ਸਰ, ਸ਼ੇਰਜੰਗ ਸਿੰਘ ਹੁੰਦਲ ਡੀ.ਪੀ.ਆਰ.ਓ, ਤਹਿਸੀਲਦਾਰ ਤਜਿੰਦਰਪਾਲ ਸਿੰਘ (ਪੀ.ਸੀ.ਐਸ) ਅਤੇ ਨਰਿੰਦਰਜੀਤ ਸਿੰਘ ਪੰਨੂ ਡੀ.ਐਸ.ਐਸ.ਓ ਹਾਜ਼ਰ ਸਨ।
ਪਿ੍ਰੰਸੀਪਲ ਮੈਡਮ ਡਾ. ਪੁਸ਼ਪਿੰਦਰ ਵਾਲੀਆ ਨੇ ਮਹਿਮਾਨਾਂ ਨੂੰ `ਜੀ ਆਇਆਂ` ਕਿਹਾ ਅਤੇ ਉਹਨਾਂ ਜ਼ੋਰ ਦੇ ਕੇ ਆਖਿਆ ਕਿ ਲੋਕਤੰਤਰ ਵਿਚ ਵੋਟ ਪਾਉਣਾ ਬਹੁਤ ਮੱਹਤਵਪੂਰਣ ਹੁੰਦਾ ਹੈ। ਉਹਨਾਂ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਪ੍ਰੋਗਰਾਮ ਅਧੀਨ ਵਿਭਿੰਨ ਮੁਕਾਬਲੇ ਅਤੇ ਗਤੀਵਿਧੀਆਂ ਆਯੋਜਿਤ ਕਰਵਾੳੇੁਦਾਂ ਰਹਿੰਦਾ ਹੈ।
ਕਮਲਦੀਪ ਸਿੰਘ ਸੰਘਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਵੋਟਾਂ ਨੂੰ ਨਜ਼ਰਅੰਦਾਜ ਨਹੀ ਕਰਨਾ ਚਾਹੀਦਾ।ਜੋ ਅੰਗਹੀਣ ਵੋਟ ਪਾਉਣ ਆਉਂਦੇ ਹਨ, ਉਹਨਾਂ ਪ੍ਰਤੀ ਸਾਡਾ ਰੱਵਈਆ ਠੀਕ ਨਹੀ ਹੰੁਦਾ।ਸਾਨੂੰ ਆਪਣਾ ਰੱਵਈਆ ਸਹੀ ਕਰਨਾ ਚਾਹੀਦਾ ਹੈ। ਬਜ਼ੁਰਗਾਂ ਅਤੇ ਲੋੜਵੰਦਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।
ਬੀ.ਬੀ.ਕੇ ਡੀ.ਏ.ਵੀ. ਕਾਲਜ ਦੀ ਬੀ.ਵੋਕ (ਥੀਏਟਰ) ਕਲਾਸ ਦੀਆਂ ਵਿਦਿਆਰਣਾਂ ਨੇ `ਕੁਰਸੀ` ਸਕਿਟ ਪੇਸ਼ ਕੀਤੀ। ਇਸ ਦੇ ਨਾਲ ਹੀ ਆਜਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਵੀ ਮੈਂ ਵੋਟ ਬੋਲਦੀ ਹਾਂ ਸਕਿੱਟ ਪੇਸ਼ ਕੀਤੀ ਗਈ। ਇਕ ਵਿਦਿਆਰਥੀ ਵੱਲੋਂ ਕਵਿਤਾ ਵੀ ਬੋਲੀ ਗਈ।ਪਹਿਲਾ ਹੋਏ ਭਾਸ਼ਣ, ਸਲੋਗਨ, ਲੇਖ ਅਤੇ ਚਿੱਤਰਕਾਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਇਸ ਮੰਚ ਉੱਪਰ ਜਿਲਾ੍ਹ ਪ੍ਰਬੰਧਕ ਵੱਲੋਂ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਤਜਿੰਦਰ ਪਾਲ ਸਿੰਘ ਸੰਧੂ, ਰੇਨੂੰ ਭੰਡਾਰੀ, ਮੋਨਿਕਾ ਅਧਿਆਪਕਾ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾ. ਰੁਪਿੰਦਰਪਾਲ ਮੁਖੀ ਪੰਜਾਬੀ ਵਿਭਾਗ ਨੇ ਮੰਚ ਦਾ ਸੰਚਾਲਨ ਕੀਤਾ।ਇਸ ਮੌਕੇ ਸ਼੍ਰੀਮਤੀ ਮਨਦੀਪ ਸੋਖੀ, ਸਟਾਫ਼ ਸੈਕਟਰੀ, ਪ੍ਰੋ. ਰੇਨੂੰ ਭੰਡਾਰੀ, ਡਾ. ਨਰੇਸ਼ ਅਤੇ ਸਮੂਹ ਸਟਾਫ਼ ਹਾਜ਼ਿਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …