Tuesday, April 21, 2026

ਖ਼ਾਲਸਾ ਕਾਲਜ ਵਿਖੇ ‘ਪ੍ਰੋ. ਪੂਰਨ ਸਿੰਘ ਦੀ ਵਾਰਤਕ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਪ੍ਰਧਾਨਗੀ ਹੇਠ ਵਿਚਾਰ ਵਿਗਾਸ PUNJ2601201913ਕੇਂਦਰ ਅੰਮ੍ਰਿਤਸਰ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ‘ਪ੍ਰੋ. ਪੂਰਨ ਸਿੰਘ ਨੂੰ ਯਾਦ ਕਰਦਿਆਂ’ ਵਿਸ਼ੇ ’ਤੇ ਇਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਡਾ. ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਕਿਹਾ ਕਿ 20ਵੀਂ ਸਦੀ ਦੇ ਪੰਜਾਬੀ ਸਾਹਿਤ ਦੀ ਨੁਹਾਰ ਬਣਾਉਣ ਵਾਲੇ ਵੱਡੇ ਪੰਜਾਬੀ ਲੇਖਕਾਂ ’ਚ ਪ੍ਰੋ. ਪੂਰਨ ਸਿੰਘ ਸ਼ਾਮਿਲ ਹੈ, ਉਨ੍ਹਾਂ ਦੀ ਲਿਖਤ ’ਚ ਏਨਾ ਦਮ ਸੀ ਕਿ ਆਪਣੇ 8 ਹਿੰਦੀ ਲੇਖਾਂ ਦੇ ਸਿਰ ’ਤੇ ਉਹ ਅੱਜ ਤੱਕ ਹਿੰਦੀ ਨਿਬੰਧ ਦੇ ਪ੍ਰਮੁੱਖ ਨਿਬੰਧਕਾਰ ਮੰਨੇ ਜਾਂਦੇ ਹਨ।
    ਸੈਮੀਨਾਰ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਦੋਵਾਂ ਵਿਦਵਾਨਾਂ ਨੇ ਪ੍ਰੋ. ਪੂਰਨ ਸਿੰਘ ਦੀ ਵਾਰਤਕ ਬਾਰੇ ਵਧੀਆ ਗੱਲਾਂ ਕੀਤੀਆਂ ਹਨ।ਪਰ ਪ੍ਰੋ. ਪੂਰਨ ਸਿੰਘ ਪੰਜਾਬੀ ਦਾ ਵੱਡਾ ਅਤੇ ਬਹੁਪੱਖੀ ਲੇਖਕ ਸੀ, ਉਨ੍ਹਾਂ ਦੀ ਵਾਰਤਕ ਵਾਂਗ ਉਨ੍ਹਾਂ ਦੀ ਕਵਿਤਾ ਅਤੇ ਉਨ੍ਹਾਂ ਦੇ ਬਹੁਪੱਖੀ ਗਿਆਨ ਬਾਰੇ ਹੋਰ ਚਰਚਾ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ. ਪੂਰਨ ਸਿੰਘ ਨੇ ਭਾਈ ਵੀਰ ਸਿੰਘ ਵਾਲੀ ਸਿੱਖ ਧਰਮ ਦੀ ਸੌੜੀ ਵਲਗਣ ਨੂੰ ਤੋੜ ਕੇ ਪੰਜਾਬੀਅਤ ਅਤੇ ਸੰਸਾਰ ਪ੍ਰੇਮ ਵਾਲੀ ਵੱਡੀ ਵਲਗਣ ਦੀ ਸ਼ੁਰੂਆਤ ਕੀਤੀ ਜੋ ਬਾਅਦ ਵਿਚ ਆਜ਼ਾਦੀ ਸੰਘਰਸ਼ ਦੌਰਾਨ ਬਹੁਤ ਕੰਮ ਆਈ।
    ਸੈਮੀਨਾਰ ’ਚ ਪ੍ਰੋ. ਪੂਰਨ ਸਿੰਘ ਦੀ ਵਾਰਤਕ ਬਾਰੇ 2 ਪੇਪਰ ਪੜ੍ਹੇ ਗਏ। ਪਹਿਲਾ ਪੇਪਰ ਹਿੰਦੂ ਕਾਲਜ ਦੇ  ਡਾ. ਰਕੇਸ਼ ਪ੍ਰੇਮ ਨੇ ਪੜ੍ਹਿਆ। ਉਨ੍ਹਾਂ ਦੇ ਪੇਪਰ ਦਾ ਵਿਸ਼ਾ ਸੀ ’ਪ੍ਰੋ. ਪੂਰਨ ਸਿੰਘ ਕੇ ਨਿਬੰਧ : ਮਾਨਵੀਯ ਚੇਤਨਾ ਕਾ ਸੰਦਰਭ’।ਦੂਸਰਾ ਪੇਪਰ ਕਾਲਜ ਦੇ ਡਾ. ਪਰਮਿੰਦਰ ਸਿਘ ਹੋਰਾਂ ਨੇ ਪੜ੍ਹਿਆ ਜਿਸ ਦਾ ਵਿਸ਼ਾ ਸੀ ’ਖੁਲ੍ਹੇ ਲੇਖ ਦਾ ਪਾਠ ਅਨੁਭਵ’।ਦੋਵਾਂ ਪੇਪਰਾਂ ਤੋਂ ਇਲਾਵਾ ਪ੍ਰੋ. ਹਰਚੰਦ ਸਿੰਘ ਬੇਦੀ ਦੁਆਰਾ ਭੇਜਿਆ ਪੇਪਰ ’ਪ੍ਰੋ. ਪੂਰਨ ਸਿੰਘ ਬਾਰੇ ਦੋ ਗੱਲਾਂ’ ਵੀ ਪੜ੍ਹਿਆ ਗਿਆ ਅਤੇ ਪ੍ਰੋ. ਮੋਹਨ ਸਿੰਘ ਫਿਜਿਕਸ ਵਿਭਾਗ ਨੇ ਪ੍ਰੋ. ਪੂਰਨ ਸਿੰਘ ਦੀ ਵਿਗਿਆਨਕ ਦ੍ਰਿਸ਼ਟੀ ਬਾਰੇ ਚਰਚਾ ਕੀਤੀ।ਇਸ ਤੋਂ ਬਾਅਦ ਹੋਈ ਬਹਿਸ ਵਿਚ ਪ੍ਰੋ. ਹਰਚਰਨ ਸਿੰਘ ਬੋਪਾਰਾਇ, ਪ੍ਰੋ. ਬਿਕਰਮ ਸਿੰਘ ਘੁੰਮਣ, ਪ੍ਰੋ. ਸੂਬਾ ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ ਛੀਨਾ ਨੇ ਹਿੱਸਾ ਲਿਆ ਅਤੇ ਪ੍ਰੋ. ਪੂਰਨ ਸਿੰਘ ਬਾਰੇ ਵੱਖ ਵੱਖ ਪਹਿਲੂਆਂ ’ਤੇ ਚਰਚਾ ਕੀਤੀ।
    ਸੈਮੀਨਾਰ ’ਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਵਿਭਾਗ ਦੀ ਮੁਖੀ ਡਾ. ਦਵਿੰਦਰ ਕੌਰ ਨੇ ਕਿਹਾ ਕਿ ਕਾਲਜ ਹਮੇਸ਼ਾਂ ਵੱਖ-ਵੱਖ ਕਿਸਮ ਦੀਆਂ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣਿਆ ਰਹਿੰਦਾ ਹੈ ਤੇ ਪੰਜਾਬੀ ਵਿਭਾਗ ਵਿਚਾਰ ਵਿਗਾਸ ਕੇਂਦਰ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਸੈਮੀਨਾਰ ਲਈ ਖ਼ਾਲਸਾ ਕਾਲਜ ਨੂੰ ਚੁਣਿਆ ਹੈ। ਵਿਚਾਰ ਵਿਗਾਸ ਕੇਂਦਰ ਦੇ ਪ੍ਰਧਾਨ ਡਾ. ਸ਼ਮੀਰ ਸਿੰਘ, ਜੋ ਕਿ ਖ਼ਾਲਸਾ ਕਾਲਜ ਦੇ ਹੀ ਹਿੰਦੀ ਵਿਭਾਗ ਤੋਂ ਰਿਟਾਇਰ ਹੋਏ ਹਨ, ਨੇ ਦੱਸਿਆ ਕਿ ਇਹ ਮੰਚ ਉਨ੍ਹਾਂ ਨੇ 3 ਸਾਲ ਪਹਿਲਾਂ ਸਥਾਪਤ ਕੀਤਾ ਸੀ, ਇਹ ਇਸ ਮੰਚ ਦਾ ਤੀਸਰਾ ਸੈਮੀਨਾਰ ਹੈ, ਜੋ ਕਾਲਜ ਦੇ ਸਹਿਯੋਗ ਨਾਲ ਏਥੇ ਕਰਵਾਇਆ ਜਾ ਰਿਹਾ ਹੈ।
    ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਭੁਪਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ.ਹੀਰਾ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੌਕੇ ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ, ਡਾ ਹਰਜੀਤ ਕੌਰ, ਪ੍ਰੋ. ਹਰਵਿੰਦਰ ਕੌਰ, ਡਾ. ਗੁਰਸ਼ਿੰਦਰ ਕੌਰ, ਪ੍ਰੋ. ਬੇਵੀ ਸ਼ਰਮਾ, ਪ੍ਰੋ. ਆਰਤੀ, ਪ੍ਰੋ. ਪੂਜਾ, ਡਾ ਅਮਨਦੀਪ ਕੌਰ, ਡਾ. ਕਾਰਜ ਸਿੰਘ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply