ਪਠਾਨਕੋਟ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ
ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਪਠਾਨਕੋਟ ਵਲੋਂ ਕਿਸਾਨਾਂ ਨੂੰ ਖੇਤੀ ਜਿਨਸਾਂ ਦੀ ਪੈਦਾਵਾਰ ਦੇ ਨਾਲ ਨਾਲ ਮੰਡੀਕਰਨ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਗਠਤ ਕੀਤੀ ਪਠਾਨਕੋਟ ਕਿਸਾਨ ਉਤਪਾਦਕ ਭਲਾਈ ਸੰਸਥਾ ਦੀ ਪਹਿਲੀ ਮੀਟਿੰਗ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਗੌਰਵ ਕੁਮਾਰ ਨੇ ਕੀਤੀ।ਮੀਟਿੰਗ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਬਤੌਰ ਸੰਚਾਲਕ ਵਜੋਂ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੋਏ।ਧਰਮਿੰਦਰ ਸਿੰਘ ਜਨਰਲ ਸਕੱਤਰ, ਸ੍ਰੀਮਤੀ ਰਿਤੂ ਸਿੰਘ ਵਿੱਤ ਸਕੱਤਰ, ਅਨੁਰਾਧਾ ਬਡਵਾਲ ਉਪ ਪ੍ਰਧਾਨ, ਸਤਵਿੰਦਰ ਸਿੰਘ ਉਪ ਪ੍ਰਧਾਨ, ਮੋਹਨ ਲਾਲ ਚੱਕ ਨਾਰਾਇਣੀ, ਮੋਹਨ ਸਿੰਘ ਨਰੋਟ ਮਹਿਰਾ, ਸੰਜੇ ਸਿੰਘ, ਰਜਿੰਦਰ ਸਿੰਘ ਮਿਨਹਾਸ, ਸੁਭਾਸ਼ ਚੰਦਰ ਚੱਕ ਚਿਮਨਾਂ, ਬਲਵਿੰਦਰ ਸਿੰਘ ਜਗਤਪੁਰ, ਰਾਕੇਸ਼ ਕੁਮਾਰ ਨਮਾਲਾ ਸਮੂਹ ਐਗਜ਼ੈਕਟਿਵ ਮੈਂਬਰ ਵੀ ਮੌਜੂਦ ਰਹੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਗੌਰਵ ਕੁਮਾਰ ਨੇ ਦੱਸਿਆ ਕਿ ਕਿਸਾਨ ਭਲਾਈ ਸੰਸ਼ਥਾ ਬਨਾਉਣ ਦਾ ਮੁੱਖ ਮਕਸਦ ਕਿਸਾਨਾਂ ਨੁੰ ਫਸਲਾਂ ਦੀ ਪੈਦਾਵਾਰ, ਮੰਡੀਕਰਨ, ਖੇਤੀ ਸਹਾਇਕ ਕਿੱਤਿਆਂ, ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਖੇਤੀ ਵਿੱਚ ਆ ਰਹੇ ਬਦਲਾਅ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਤਕਨੀਕੀ ਅਤੇ ਆਰਥਿਕ ਪੱਖੋਂ ਮਜ਼ਬੂਤ ਹੋ ਸਕਣ।ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਮੀਟਿਗ ਹੋਇਆ ਕਰੇਗੀ, ਜਿਸ ਵਿੱਚ ਮੌਸਮ ਦੇ ਹਿਸਾਬ ਨਾਲ ਖੇਤੀ ਮਾਹਿਰ, ਪਸ਼ੂ ਪਾਲਣ ਮਾਹਿਰ ਅਤੇ ਹੋਰ ਮਾਹਿਰ ਤਕਨੀਕੀ ਜਾਣਕਾਰੀ ਦਿਆ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦਾ ਮੁਖ ਦਫਤਰ ਸਥਾਨਕ ਖੇਤੀਬਾੜੀ ਦਫਤਰ ਵਿਖੇ ਹੋਵੇਗਾ।ਇਸ ਦਾ ਮੈਂਬਰ ਬਣਨ ਲਈ ਜੀਵਨ ਭਰ ਲਈ ਮੈਂਬਰਸ਼ਿਪ ਫੀਸ 1000/- ਹੋਵੇਗੀ।ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸੰਸਥਾ ਦੇ ਵੱਧ ਤੋਂ ਵੱਧ ਮੈਂਬਰ ਬਣਨ ਤਾਂ ਜੋ ਜ਼ਿਲੇ ਦੀ ਖੇਤੀ ਨੂੰ ਨਵਾਂ ਰੂਪ ਦਿੱਤਾ ਜਾ ਸਕੇ। ਸੰਚਾਲਕ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਨਿਰੋਲ ਸਮਾਜਿਕ ਸੰਸਥਾ ਵਜੋਂ ਕੰਮ ਕਰੇਗੀ ਅਤੇ ਇਸ ਦਾ ਕਿਸੇ ਵੀ ਰਾਜਨੀਤਿਕ ਦਲ ਨਾਲ ਕੋਈ ਸੰਬੰਧ ਨਹੀਂ ਹੋਵੇਗਾ, ਜੋ ਕਿਸਾਨਾਂ ਦੀ ਭਲਾਈ ਲਈ ਕੰਮ ਕਰੇਗੀ।ਉਨ੍ਹਾਂ ਦੱਸਿਆ ਕਿ ਇਹ ਸੰਸਥਾ ਬਿਨਾਂ ਕਿਸੇ ਧਾਰਮਿਕ, ਜਾਤਪਾਤ ਦੇ ਭਿੰਨਭੇਦ ਦੇ ਕੰਮ ਕਰੇਗੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media