Tuesday, June 23, 2026

ਪਿੰਡ ਕੋਟਾਲਾ ਦਾ ਟੂਰਨਾਮੈਂਟ ਅੱਜ ਤੋਂ ਹੋਇਆ ਅਰੰਭ

ਸਮਰਾਲਾ, 25 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਅੰਤਰਰਾਸ਼ਟਰੀ ਫੁੱਟਬਾਲ ਕੋਚ ਅਮਰਜੀਤ ਸਿੰਘ ਯਾਦਗਾਰੀ 61ਵਾਂ ਟੂਰਨਾਮੈਂਟ ਯੂਥ ਵੈਲਫੇਅਰ ਸਪੋਰਟਸ ਕਲੱਬ (ਰਜਿ.) ਐਨ.ਆਰ.ਆਈ ਵੀਰਾਂ, ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਪਿੰਡ ਕੋਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ।ਅੱਜ 26 ਤੋਂ 29 ਜਨਵਰੀ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ `ਚ ਫੁੱਟਬਾਲ ਕਲੱਬ ਇੱਕ ਪਿੰਡ ਓਪਨ, ਕਬੱਡੀ 80 ਕਿੱਲੋ (ਤਿੰਨ ਖਿਡਾਰੀ ਬਾਹਰਲੇ) ਕਬੱਡੀ 52 ਕਿੱਲੋ, ਕਬੱਡੀ 38 ਕਿੱਲੋ, ਫੁੱਟਬਾਲ (ਅੰਡਰ-15 ਲੜਕੇ 9 ਸਾਇਡ), ਕੁਸ਼ਤੀਆਂ 30 ਕਿੱਲੋ ਅਤੇ 38 ਕਿੱਲੋ ਭਾਰ ਵਰਗ ਦੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਫੁੱਟਬਾਲ ਜਗਲਿੰਗ ਟੱਪੇ (ਅੰਡਰ-15), 100 ਮੀਟਰ ਲੜਕੇ-ਲੜਕੀਆਂ ਦੀ ਦੌੜ੍ਹ (ਅੰਡਰ-14), 50 ਸਾਲ ਤੋਂ ਉੱਪਰ ਬਜ਼ੁਰਗਾਂ ਦੀ ਦੌੜ, ਸਾਈਕਲ ਰੇਸ, ਅਤੇ ਦੋਧੀਆਂ ਦੀ ਸਾਈਕਲ ਰੇਸ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦੇ ਪਿ੍ਰੰਸੀਪਲ ਗੁਰਜੰਟ ਸਿੰਘ, ਹਿੰਦੀ ਅਧਿਆਪਕਾ ਜਤਿੰਦਰ ਕੌਰ ਅਤੇ ਪ੍ਰਾਇਮਰੀ ਸਕੂਲ ਦੇ ਇੰਚਾਰਜ ਪੁਸ਼ਵਿੰਦਰ ਸਿੰਘ ਹੇਡੋਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਕਰਨਵੀਰ ਸਿੰਘ, ਨੈਸ਼ਨਲ ਫੁੱਟਬਾਲ ਖਿਡਾਰਨਾਂ ਅਰਸ਼ਦੀਪ ਕੌਰ, ਨਵਨੀਤ ਕੌਰ, ਨੈਸ਼ਨਲ ਬੈੱਡਮਿੰਟਨ ਖਿਡਾਰਨ ਰੁਪਿੰਦਰ ਕੌਰ ਅਤੇ ਨੈਸ਼ਨਲ ਕਬੱਡੀ ਖਿਡਾਰੀ ਲਵਰਾਜ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply