ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਭਾਰਤ ਸਰਕਾਰ ਦੇ ਜਨਰਲ ਬੀਮਾ ਖੇਤਰ ਦੀ ਦੂਜੀ ਵੱਡੀ ਕੰਪਨੀ ਯੂਨਾਈਟਿਡ ਇੰਡੀਆ ਇੰਸੋਰੈਂਸ ਕੰਪਨੀ ਲਿਮ: ਦੀ ਬਠਿੰਡਾ ਡਵੀਜ਼ਨ ਦੇ ਨਵੇਂ ਦਫ਼ਤਰ ਦਾ ਉਦਘਾਟਨ ਚੀਫ਼ ਰਿਜਨਲ ਮੈਨੇਜਰ ਐਸ.ਕੇ ਸਿੰਘ ਨੇ ਕੀਤਾ।ਕੰਪਨੀ ਦੇ ਰਿਜਨਲ ਮੈਨੇਜਰ ਹੰਸ ਰਾਜ ਸ਼ਰਮਾ, ਮੈਡਮ ਊਸ਼ਾ ਗਰੋਵਰ ਏਜੰਸੀ ਨੌਡਲ ਅਫ਼ਸਰ, ਬਠਿੰਡਾ ਡਵੀਜ਼ਨ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਬਲਦੇਵ ਸਿੰਘ ਅਤੇ ਇਸ ਡਵੀਜ਼ਨ ਦੀਆਂ ਬਠਿੰਡਾ, ਮਾਨਸਾ, ਤਲਵੰਡੀ ਸਾਬੋ, ਰਾਮਪੁਰਾ ਫੂਲ, ਬਰਨਾਲਾ ਅਤੇ ਮੌੜ ਬਰਾਂਚਾਂ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹੋਏ। ਯਾਦ ਰਹੇ ਕੰਪਨੀ ਦੀ ਬਠਿੰਡਾ ਡਵੀਜ਼ਨ ਲੁਧਿਆਣਾ ਰਿਜ਼ਨ ਦੀ ਸਭ ਤੋਂ ਵੱਡੀ ਡਵੀਜ਼ਨ ਹੈ, ਜਿਹੜੀ ਕਿ ਬਠਿੰਡਾ ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਫੈਲੀ ਹੋਈ ਹੈ। ਇਸ ਨੇ ਪਿਛਲੇ ਸਾਲ 44 ਕਰੋੜ 66 ਲੱਖ ਦਾ ਪ੍ਰੀਮੀਅਮ ਇਕੱਠਾ ਕੀਤਾ ਹੈ ਅਤੇ ਇਸ ਸਾਲ ਦਾ ਟੀਚਾ 50 ਕਰੋੜ ਕਰਨ ਦਾ ਹੈ।ਚੀਫ਼ ਰਿਜਨਲ ਮੈਨੇਜਰ ਐਸ.ਕੇ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਦੇਸ਼ ਭਰ ਵਿਚ 2200 ਦਫ਼ਤਰ ਹਨ, ਜਿਨ੍ਹਾਂ ਨੇ ਸਾਲ 2017-18 ਵਿਚ 17430 ਕਰੋੜ ਦਾ ਬੀਮਾ ਕੀਤਾ ਹੈ। ਕੰਪਨੀ ਦਾ ਮੁੱਖ ਟੀਚਾ ਲੋਕਾਂ ਨੂੰ ਚੰਗੀਆਂ ਬੀਮਾ ਸਹੂਲਤਾਂ ਪ੍ਰਦਾਨ ਕਰਨਾ ਹੈ, ਪੇਂਡੂ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਸਕੀਮਾਂ ਬਣਾਈਆਂ ਗਈਆਂ ਹਨ।ਉਨਾਂ ਕਿਹਾ ਕਿ ਕੰਪਨੀ ਬੀਮਾ ਕਰਨ ਦੇ ਨਾਲ-ਨਾਲ ਸਮਾਜਿਕ ਸੁਰੱਖਿਆ ਦੇ ਹੋਰ ਕੰਮਾਂ ਵਿਚ ਵੀ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ।ਜਿਸ ਵਿਚ ਪਿੰਡਾਂ ਅਤੇ ਸਕੂਲਾਂ ਨੂੰ ਗੋਦ ਲੈਣਾ, ਖੂਨਦਾਨ ਕੈਂਪ, ਫ਼ਰੀ ਮੈਡੀਕਲ ਚੈਕਅਪ ਕੈਂਪ, ਪਾਰਕ ਬਣਾਉਣਾ ਅਤੇ ਗਰੀਬ ਲੋਕਾਂ ਦੇ ਭਲੇ ਲਈ ਕੀਤੇ ਜਾਣ ਵਾਲੇ ਹੋਰ ਕੰਮ ਜ਼ਿਕਰਯੋਗ ਹਨ।ਪਿਛਲੇ ਸਾਲ ਕੰਪਨੀ ਦੇ 333 ਸਕੂਲ ਅਤੇ 85 ਪਿੰਡਾਂ ਨੂੰ ਗੋਦ ਲਿਆ ਹੈ। ਲੁਧਿਆਣਾ ਰਿਜਨ `ਚ ਹੁਣ ਤੱਕ ਪਿੰਡ ਗੁਰੂਸਰ ਮਹਿਰਾਜ ਜ਼ਿਲ੍ਹਾ ਬਠਿੰਡਾ, ਪਿੰਡ ਨੰਦਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪਿੰਡ ਢੱਡਾ ਜ਼ਿਲ੍ਹਾ ਜਲੰਧਰ ਅਤੇ ਬਾਰਡਰ ਏਰੀਏ ਦਾ ਪਿੰਡ ਅਟਲਗੜ੍ਹ ਜ਼ਿਲ੍ਹਾ ਅੰਮ੍ਰਿਤਸਰ ਸ਼ਾਮਿਲ ਹਨ।ਬਠਿੰਡਾ ਵਿਖੇ ਵਿਸ਼ੇਸ਼ ਤੌਰ ’ਤੇ ਗੁੰਗੇ-ਬੋਲੇ ਬੱਚਿਆਂ ਦੀ ਭਲਾਈ ਲਈ ਬਣੇ ਭਾਈ ਗੁਰਬੰਤਾ ਦਾਸ ਸਕੂਲ ਬਠਿੰਡਾ ਨੂੰ ਦਿੱਤੀ ਵਿੱਤੀ ਸਹਾਇਤਾ ਅਤੇ ਪਟੇਲ ਨਗਰ ਰਿੰਗ ਰੋਡ ਬਠਿੰਡਾ ਤੇ ਬਣੇ ਅਨੰਦ ਵਾਟਿਕਾ ਪਾਰਕ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਇਹ ਜਾਣਕਾਰੀ ਬਠਿੰਡਾ ਡਵੀਜ਼ਨ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਬਲਦੇਵ ਸਿੰਘ ਨੇ ਦਿੱਤੀ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media