Saturday, September 26, 2026

ਆਮ ਆਦਮੀ ਪਾਰਟੀ ਜਿਲਾ ਬਠਿੰਡਾ ਵਲੋਂ ਯੂਥ ਵਿੰਗ ਦਾ ਵਿਸਥਾਰ

ਬਠਿੰਡਾ, 5 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਜਿਲਾ ਬਠਿੰਡਾ ਵਲੋਂ ਯੂਥ ਵਿੰਗ ਦਾ ਵਿਸਥਾਰ ਕੀਤਾ ਗਿਆ ਹੈ।ਯੂਥ ਵਿੰਗ ਦੇ PUNJ0502201903ਜਿਲਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਭੁੱਚੋ ਮੰਡੀ ਤੋਂ ਗੁਰਦਿੱਤ ਸਿੰਘ ਮਾਹਲ, ਬਠਿੰਡਾ ਸ਼ਹਿਰੀ ਤੋਂ ਗਗਨ ਗਲੋਹਤਰਾ ਮੋੜ ਤੋਂ ਨਾਮਤੇਜ ਸਿੰਘ ਤੇਜੀ ਤੇ ਤਲਵੰਡੀ ਸਾਬੋ ਤੋਂ ਪ੍ਰਗਟ ਸਿੰਘ ਉਪ ਪ੍ਰਧਾਨ ਨਿਯੁੱਕਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਹ ਨੋਜਵਾਨ ਲਗਾਤਾਰ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ।ਮੈਂ ਉਮੀਦ ਕਰਦਾ ਹਾਂ ਕਿ ਇਹ ਨਵ-ਨਿਯੁੱਕਤ ਅਹੁੱਦੇਦਾਰ ਪੂਰੀ ਦ੍ਰਿੜਤਾ ਅਤੇ ਇਕਜੁੱਟਤਾ ਨਾਲ ਪਾਰਟੀ ਲਈ ਕੰਮ ਕਰਨਗੇ।
ਇਸ ਮੌਕੇ ਨਵਨਿਯੁੱਕਤ ਅਹੁੱਦੇਦਾਰਾਂ ਵਲੋਂ ਪਾਰਟੀ ਹਾਈਕਮਾਨ ਮਨਜਿੰਦਰ ਸਿੰਘ ਸਿੱਧੂ ਪ੍ਰਧਾਨ ਪੰਜਾਬ ਯੂਥ ਵਿੰਗ ਸੁਖਰਾਜ ਸਿੰਘ ਗੋਰਾ ਪ੍ਰਧਾਨ ਮਾਲਵਾ ਜ਼ੋਨ 1 ਅਮਰਦੀਪ ਸਿੰਘ ਰਾਜਨ ਜਿਲਾ ਪ੍ਰਧਾਨ ਯੂਥ ਵਿੰਗ ਨਵਦੀਪ ਸਿੰਘ ਜੀਦਾ ਜਿਲਾ ਪ੍ਰਧਾਨ ਬਠਿੰਡਾ ਤੇ ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਇਸ ਜਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਵਾਗੇ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply