ਬਟਾਲਾ, 6 ਫਰਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ
ਸਕੂਲ ਸੇਖਵਾਂ ਵਿਖੇ ਪ੍ਰਿੰਸੀਪਲ ਭਾਰਤ ਭੂਸ਼ਨ ਦੀ ਦੇਖ ਰੇਖ ਵਿੱਚ ਸਕੂਲ ਤੇ ਸਰਕਾਰ ਰਿਹਾਇਸ਼ੀ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ।ਇਸ ਇਨਾਮ ਵੰਡ ਸਮਾਹੋਰ `ਚ ਜਿਲ੍ਹਾ ਸਿੱਖਿਆ ਅਫਸਰ (ਪ੍ਰ.) ਗੁਰਦਾਸਪੁਰ ਵਿਨੋਧ ਕੁਮਾਰ ਮੱਤਰੀ ਵਿਸ਼ੇਸ਼ ਤੋਰ `ਤੇ ਸਮਾਗਮ ਵਿੱਚ ਪਹੁੰਚੇੇ।ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਮਾਜ ਨੂੰ ਟਕੋਰਾਂ ਕਰਦੀਆਂ ਝਲਕੀਆਂ, ਨਾਟਕ, ਸਕਿੱਟਾਂ ਤੇ ਗੀਤ ਪੇਸ਼ ਕੀਤੇ ਗਏ।ਵਿਦਿਆਰਥੀਆਂ ਨੂੰ ਸਮਰਪਿਤ ਹੋ ਕੇ ਪੜਾਉਣ ਵਾਲੇ ਸਮਾਜਿਕ ਸਿੱਖਿਆ ਮਾਸਟਰ ਬਲਵਿੰਦਰਪਾਲ ਭਗਤ ਦਾ ਸਕੂਲ ਪ੍ਰਿੰਸੀਪਲ ਤੇ ਜਿਲਾ ਸਿੱਖਿਆ ਅਫਸਰ ਵਿਨੋਧ ਮੱਤਰੀ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਨੇ ਬਲਵਿੰਦਰਪਾਲ ਦੇ ਬਾਰੇ ਸੰਬੋਧਨੀ ਸਬਦਾ ਵਿਚ ਕਿਹਾਮ ਵਿਦਿਆਰਥੀਆਂ ਵਿੱਚ ਇੱਕ ਵੱਖਰੀ ਪਛਾਣ ਬਣਾਉਣ ਕਾਰਨ ਇਨ੍ਹਾਂ ਨੂੰ ਸਨਮਾਨਿਆ ਜਾ ਰਿਹਾ ਹੈ।
ਇਸ ਮੌਕੇ ਅਮਰਜੀਤ ਸਿੰਘ ਭਾਟੀਆ ਬੁਟਰ ਕਲਾਂ, ਅਮਰਦੀਪ ਸਿੰਘ ਸੈਣੀ ਪ੍ਰਿੰਸੀਪਲ ਨੌਸਿਹਰਾ ਮੱਝਾ ਸਿੰਘ, ਰਵਿੰਦਰਪਾਲ ਸਿੰਘ ਚਾਹਲ ਪ੍ਰਿੰਸੀਪਲ ਭੁੱਲਰ ਸਕੂਲ, ਪ੍ਰਬੋਧ ਕੁਮਾਰ, ਜਸਬੀਰ ਕੁਮਾਰ, ਹੀਰਾ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਪੰਚ, ਤਰਲੋਕ ਸਿੰਘ ਤੋ ਇਲਾਵਾ ਸਟਾਫ ਮੈਬਰਾਂ ਵਿਚ ਬਲਵਿੰਦਰ ਪਾਲ, ਬਲਜਿੰਦਰ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media