Wednesday, August 26, 2026

ਸਰਕਾਰੀ ਸੈਕੰਡਰੀ ਸਕੂਲ ਸੇਖਵਾਂ `ਚ ਨਸ਼ਿਆਂ ਵਿਰੁੱਧ ਚੇਤਨਾ ਪ੍ਰੋਗਰਾਮ ਕਰਵਾਇਆ

ਬਟਾਲਾ, 6 ਫਰਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ ਪ੍ਰਿੰਸੀਪਲ ਭਾਰਤ ਭੂਸ਼ਨ ਅਗਵਾਈ ਵਿਚ ਕੌਮੀ PUNJ0602201910ਸੇਵਾ ਯੋਜਨਾ ਕੈਂਪ ਲਗਾਇਆ।ਜਿਸ ਵਿਚ ਮੁੱਖ ਵਿਸ਼ਾ ਸਮਾਜ ਵਿੱਚ ਨਸ਼ਿਆਂ ਕਾਰਨ ਹੋ ਰਹੀ  ਬਰਬਾਦੀ ਨੂੰ ਵਿਦਿਆਰਥੀ ਚੇਤਨਾ ਰਾਹੀ ਠੱਲ ਪਾਉਣਾ ਸੀ। ਸੈਮੀਨਾਰ ਦਾ ਉਦਘਾਟਨ ਸ੍ਰੀ ਭਾਰਤ ਭੂਸਨ ਨੇ ਕੀਤਾ, ਲੈਕਚਰਾਰ ਅਸਤਿੰਦਰਪਾਲ ਕੈਮਿਸਟਰੀ ਨੇ ਦੱਸਿਆ ਲੜਕਿਆ ਦੇ ਨਾਲ ਲੜਕੀਆਂ ਵਿਚ ਨਸ਼ਿਆ ਦਾ ਰੁਝਾਨ ਸਮਾਜ ਵਾਸਤੇ ਘਾਤਕ ਹੈ ਤੇ ਵਿਦਿਆਰਥੀਆ ਨੁੰ ਇਸ ਤੋ ਦੂਰ ਰਹਿਣ ਦਾ ਸੱਦਾ ਦਿਤਾ ਗਿਆ। ਲੈਕਚਰਾਰ ਗੁਰਬਚਨ ਸਿੰਘ, ਅਮਰਜੀਤ ਸਿੰਘ ਨੇ ਆਪਣੇ ਵਿਚਾਰਾਂ ਵਿਚ ਵਿਦਿਆਰਥੀਆਂ ਨੂੰ ਨਸਿਆਂ ਦੀ ਲਾਹਨਤ ਬਾਰੇ ਵਿਸ਼ਥਾਰ ਨਾਲ ਸਮਝਾਇਆ ਗਿਆ।
 ਇਸ ਮੌਕੇ ਬਲਵਿੰਦਰਪਾਲ, ਬਲਜਿੰਦਰ ਸਿੰਘ ਪ੍ਰੋਗਰਾਮਰ ਅਫਸਰ, ਮੈਡਮ ਜਾਸਮੀਨ, ਰੁਪਿੰਦਰ ਕੌਰ, ਮਨਦੀਪ ਕੌਰ, ਪਰਮਿੰਦਰ ਕੌਰ, ਰਚਨਾ ਸਰੀਨ, ਮਨਜੀਤ ਕੌਰ, ਗੁਰਭੇਜ ਸਿੰਘ, ਨਵਦੀਪ ਕੁਮਾਰ, ਮੋਹਿਤ ਕਾਦੀਆਂ, ਸੁਖਰਾਜ ਸਿੰਘ ਆਦਿ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply