ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਆਂ) -ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਤਣਾਅ ਪ੍ਰਬੰਧਨ ਅਤੇ ਸਾਕਾਰਾਤਮਿਕ
ਸੋਚ ’ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਰਹਿਨੁਮਾਈ ਹੇਠ ਆਯੋਜਿਤ ਇਸ ਪ੍ਰੋਗਰਾਮ ’ਚ ਡਾ. ਦਵਿੰਦਰ ਸਿੰਘ ਜੌਹਲ ਮੁੱਖੀ ਸਾਈਕੋਲੋਜੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਆਪਣੇ ਭਾਸ਼ਣ ’ਚ ਕਿਹਾ ਕਿ ਵਰਤਮਾਨ ਸਮੇਂ ’ਚ ਹਰੇਕ ਵਿਅਕਤੀ ਦੂਸਰੇ ਤੋਂ ਅੱਗੇ ਵੱਧਣਾ ਚਾਹੁੰਦਾ ਹੈ ਅਤੇ ਇਸ ਅੱਗੇ ਵੱਧਣ ਦੀ ਹੋੜ ਹੀ ਤਣਾਅ ਦਾ ਕਾਰਨ ਹੈ।ਉਨ੍ਹਾਂ ਕਿਹਾ ਕਿ ਸਾਡੀ ਜੀਵਨ ਸ਼ੈਲੀ ਵਿਚਲਾ ਬਦਲਾਅ ਵੀ ਇਸਦਾ ਦੂਸਰਾ ਕਾਰਨ ਹੈ।ਜਰੂਰਤ ਹੈ ਇਸ ਤਨਾਅ ਨੂੰ ਘਟਾਉਣ ਦੀ ਅਤੇ ਸਾਕਾਰਾਤਮਿਕ ਸੋਚ ਅਪਨਾਉਣ ਦੀ।
ਇਸ ਮੌਕੇ ਆਪਣੇ ਸੰਬੋਧਨੀ ਭਾਸ਼ਣ ’ਚ ਡਾ. ਜੌਹਲ ਨੇ ਕਿਹਾ ਕਿ ਤਣਾਅ ਸਾਕਾਰਾਤਮਿਕ ਅਤੇ ਨਾਕਾਰਾਤਮਕ, ਦੋਨੋਂ ਹੀ ਢੰਗਾਂ ਦਾ ਹੋ ਸਕਦਾ ਹੈ ਅਤੇ ਦੋਨਾਂ ਦਾ ਹੀ ਸਾਡੇ ਜੀਵਨ ’ਤੇ ਬਹੁਤ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਣਾਅ ਲੈਣਾ ਹੈ ਜਾਂ ਨਹੀਂ ਇਹ ਸਾਡੀ ਗ੍ਰਹਿਣ ਸ਼ਕਤੀ ’ਤੇ ਨਿਰਭਰ ਕਰਦਾ ਹੈ।ਡਾ. ਜੌਹਲ ਨੇ ਦੱਸਿਆ ਕਿ ਵਰਤਮਾਨ ਮਨੁੱਖ ਨੇ ਨਾਕਾਰਾਤਮਕ ਸੋਚ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾ ਲਿਆ ਹੈ ਅਤੇ ਹਮੇਸ਼ਾ ਹੀ ਨੈਗਟੀਵਿਟੀ ਬਾਰੇ ਸੋਚਦੇ ਰਹਿੰਦੇ ਹਨ।ਜ਼ਰੂਰਤ ਹੈ ਆਤਮ ਵਿਸ਼ਵਾਸ਼ ਦੇ ਧਾਰਨੀ ਹੋਣ ਅਤੇ ਵਧੀਆ (ਉੱਚੀ ਸੁੱਚੀ) ਜੀਵਨ ਸ਼ੈਲੀ ਅਪਨਾਉਣ ਦੀ, ਜਿਸ ਲਈ ਜਰੂਰੀ ਹੈ ਵਧੀਆ ਭੋਜਨ ਅਤੇ ਕਸਰਤ।
ਉਨ੍ਹਾਂ ਕਿਹਾ ਕਿ ਦੂਸਰਿਆਂ ਨਾਲ ਵਧੀਆ ਵਿਵਹਾਰ ਕਰਕੇ,ਖੇਡਾਂ ਕਰਕੇ, ਖੇਡ ਕੇ ਅਤੇ ਦੂਸਰਿਆਂ ਦੀ ਤਾਰੀਫ਼ ਕਰਕੇ ਅਤੇ ਪ੍ਰਮਾਤਮਾ ਨੂੰ ਯਾਦ ਕਰਕੇ ਵੀ ਆਪਣੇ ਤਣਾਅ ਨੂੰ ਘਟਾ ਕੇ ਚੰਗੀ ਸੋਚ ਦੇ ਧਾਰਨੀ ਬਣਿਆ ਜਾ ਸਕਦਾ ਹੈ। ਪ੍ਰੋਗਰਾਮ ਦੇ ਅੰਤ ’ਚ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰੋ: ਰਾਜਵਿੰਦਰ ਕੌਰ, ਡਾ. ਮਨਿੰਦਰ ਕੌਰ, ਡਾ. ਦੀਪਿਕਾ ਕੋਹਲੀ, ਡਾ. ਪੂਨਮਪ੍ਰੀਤ ਢਿੱਲੋਂ, ਡਾ. ਸਤਿੰਦਰ ਢਿੱਲੋਂ, ਡਾ. ਰਮਨ, ਨਿਰਮਲਜੀਤ ਸੰਧੂ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media