ਸਮਰਾਲਾ, 6 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਚੋਣ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਮਿਸ ਗੀਤਿਕਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਵੋਟਰਾਂ ਨੂੰ ਵਿਹਾਰਕ ਤੇ ਪ੍ਰਭਾਵ ਰਹਿਤ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਹਿੱਤ ਸਰਕਾਰੀ ਸੀਨੀ. ਸੈਕੰਡਰੀ ਸਕੂਲ ਰਾਜੇਵਾਲ-ਕੁੱਲੇਵਾਲ ਅਤੇ ਰਾਜੇਵਾਲ ਪਿੰਡ ਵਿਖੇ ਸਰਕਾਰੀ ਕੰਨਿਆ ਸੀਨੀ: ਸੈਕੰ: ਸਮਾਰਟ ਸਕੂਲ ਸਮਰਾਲਾ ਦੀਆਂ ਵਿਦਿਆਰਥਣਾਂ ਵਲੋਂ ‘ਤੁਹਾਡੀ ਵੋਟ ਤੁਹਾਡੀ ਆਵਾਜ਼’ ਵਿਸ਼ੇ `ਤੇ ਨੁੱਕੜ ਨਾਟਕ ਖੇਡਿਆ ਗਿਆ।ਸਵੀਪ ਨੋਡਲ ਅਫ਼ਸਰ-ਕਮ-ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਦੀ ਅਗਵਾਈ ’ਚ ਡਾ. ਸੁਖਪਾਲ ਕੌਰ ‘ਲੈਕਚਰਾਰ ਪੰਜਾਬੀ’ ਵਲੋਂ ਤਿਆਰ ਕੀਤੇ ਇਸ ਨੁੱਕੜ ਨਾਟਕ ਦੀ ਸਕੂਲ ਵਿਦਿਆਰਥਣਾਂ ਵਲੋਂ ਕੀਤੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੂੰ ਪਿੰਡ ਵਾਸੀਆਂ ਵੱਲੋਂ ਖੂਬ ਸਰਾਹਿਆ ਗਿਆ।