Sunday, October 11, 2026

ਜਲਦੀ ਮਿਲੇਗਾ ਧਾਰ ਖੇਤਰ ਦੇ ਲੋਕਾਂ ਨੂੰ ਜਲਦ ਮਿਲੇਗਾ ਆਈ.ਟੀ.ਆਈ ਦਾ ਤੋਹਫਾ – ਸੁਨੀਲ ਜਾਖੜ

Sunil Jakharਪਠਾਨਕੋਟ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਧਾਰ ਖੇਤਰ ਦੇ ਲੋਕਾਂ ਨੂੰ ਜਲਦੀ ਹੀ ਨਿਆੜੀ ਵਿਖੇ ਬਣਾਈ ਜਾਣ ਵਾਲੀ ਤਕਨੀਕੀ ਸਿੱਖਿਆ ਸੰਸਥਾ ਦਾ ਤੋਹਫਾ ਦਿੱਤਾ ਜਾਵੇਗਾ, ਇਸ ਆਈ.ਟੀ.ਆਈ ਦੇ ਬਣਨ ਨਾਲ ਧਾਰ ਖੇਤਰ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਆਪਣੇ ਖੇਤਰ ਅੰਦਰ ਰਿਹ ਕੇ ਹੀ ਪ੍ਰਾਪਤ ਹੋ ਸਕੇਗੀ।ਇਹ ਪ੍ਰਗਟਾਵਾ ਸੁਨੀਲ ਜਾਖੜ ਸੰਸਦ ਮੈਂਬਰ ਜਿਲ੍ਹਾ ਪਠਾਨਕੋਟ/ਗੁਰਦਾਸਪੁਰ ਨੇ ਕੀਤਾ।
    ਇਸ ਸਮੇਂ ਜਿਲ੍ਹਾ ਪਠਾਨਕੋਟ ਅੰਦਰ ਤਿੰਨ ਆਈ.ਟੀ.ਆਈ. ਸੰਸਥਾਵਾਂ ਚੱਲ ਰਹੀਆਂ ਹਨ। ਜਿਨ੍ਹਾਂ ਵਿੱਚ ਆਈ.ਟੀ.ਆਈ. ਬਮਿਆਲ, ਆਈ.ਟੀ.ਆਈ (ਲੜਕੀਆਂ) ਪਠਾਨਕੋਟ ਅਤੇ ਆਈ.ਟੀ.ਆਈ (ਲੜਕੇ) ਪਠਾਨਕੋਟ ਹਨ।ਧਾਰ ਖੇਤਰ ਦੇ ਲੋਕਾਂ ਦੀ ਮੰਗ ਰਹੀ ਹੈ ਕਿ ਪਠਾਨਕੋਟ ਉਨ੍ਹਾਂ ਦੇ ਖੇਤਰ ਤੋਂ ਕਾਫੀ ਦੂਰ ਪੈਂਦਾ ਹੈ ਅਤੇ ਧਾਰ ਖੇਤਰ ਦੇ ਬੱਚਿਆਂ ਦਾ ਪਠਾਨਕੋਟ ਜਾਂ ਕੇ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਕਾਫੀ ਅੋਖਾ ਹੁੰਦਾ ਹੈ।ਇਸ ਲਈ ਨਿਆੜੀ ਵਿਖੇ ਆਈ. ਟੀ.ਆਈ. ਦਾ ਨਿਰਮਾਣ ਕੀਤਾ ਜਾਵੇ, ਤਾਂ ਜੋ ਧਾਰ ਖੇਤਰ ਦੇ ਬੱਚੇ ਵੀ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣ।
    ਉਨ੍ਹਾ ਕਿਹਾ ਕਿ ਉਨ੍ਹਾਂ ਦਾ ਪਹਿਲਾ ਉਪਰਾਲਾ ਰਹੇਗਾ ਕਿ ਧਾਰ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕੀਤੀ ਜਾਵੇ ਅਤੇ ਨਿਆੜੀ ਵਿਖੇ ਆਈ.ਟੀ.ਆਈ ਦਾ ਨਿਰਮਾਣ ਕਾਰਜ ਸ਼ੁਰੂ ਕਵਾਇਆ ਜਾਵੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply