
ਸਾਡੇ ਘਰ ਇਕ ਆਇਆ ਕਾਕਾ
ਕਾਕਾ ਕੀ ਹੈ ਭੂੰਡ ਪਟਾਕਾ
ਕਦੇ ਰੋਂਦਾ ਤੇ ਕਦੇ ਹੈ ਹੱਸਦਾ
ਦਿਲ ਦਾ ਭੇਦ ਨਾ ਕੋਈ ਦੱਸਦਾ
ਘਰ ਦੇ ਵਿੱਚ ਹਰ ਖੁਸ਼ੀਆਂ ਆਈਆਂ
ਮਿਹਰ ਕਰੀਂ ਤੂੰ ਮੇਰੇ ਸਾਈਆਂ
ਕਾਕਾ ਸਭ ਦਾ ਦਿਲ ਪ੍ਰਚਾਉਂਦਾ
ਹਰਗੁਣ ਹਰ ਕੋਈ ਆਖ ਬੁਲਾਉਂਦਾ
ਕਦੀ ਮੁਸਕਰਵਾਏ ਤੇ ਕਦੀ ਗੰਭੀਰ ਹੋ ਜਾਵੇ
ਮਿੱਠੇ ਬੋਲ ਕਈ ਆਖ ਸੁਣਾਵੇ
ਮਾਂ ਦੇ ਦੁੱਧ ਨਾਲ ਬੋਤਲ ਪੀਵੇ
ਦਾਦੀ ਕਹਿੰਦੀ ਜੁੱਗ ਜੁੱਗ ਜੀਵੇ
ਕਰਦਾ ਕਈ ਰੰਗ ਤਮਾਸ਼ੇ
ਹਰ ਪਾਸੇ ਫੈਲੇ ਘਰ ਵਿੱਚ ਹਾਸੇ
ਨਾਨਾ ਨਾਨੀ ਸਦਕੇ ਜਾਵਣ
ਪੜਦਾਦਾ ਪੜਦਾਦੀ ਖੁਸ਼ ਹੋ ਜਾਵਣ
ਦਾਦਾ ਅਵਾਜ਼ ਜਦ ਲਗਾਉਂਦਾ
ਇਕ ਦਮ ਹੀ ਉਹ ਉਠ ਖਲੋਂਦਾ
ਆਸੇ ਪਾਸੇ ਵੇਖੇ ਸਾਰੇ
ਬਾਹਵਾਂ ਚੁੱਕ ਉਹ ਕਿਲਕਾਰੀ ਮਾਰੇ
ਮੰਮੀ ਪਾਪਾ ਦੀ ਪਛਾਣ ਹੈ ਕਰਦਾ
ਝੱਟ ਉਹਨਾਂ ਦੀ ਉਂਗਲ ਫੜਦਾ
ਦੁੱਧ ਤੋਂ ਇਲਾਵਾ ਬਿੱਸਕੁੱਟ ਮੰਗੇ,
ਉਸਦੇ ਪਿਆਰ `ਚ ਨੇ ਸਾਰੇ ਰੰਗੇ
ਨਿੱਕੀਆਂ ਨਿੱਕੀਆਂ ਬੁਰਕੀਆਂ ਖਾਵੇ,
ਚਾਚੂ ਨੂੰ ਵੇਖ ਕੇ ਬਹੁਤ ਮੁਸਕਰਵਾਏ
ਖੇਡਦਾ ਖੇਡਦਾ ਕਦੇ ਜੇ ਰੋਵੇ
ਅੱਖਾਂ ਮੂੰਦ ਫਿਰ ਘਾਇਲ ਹੋ ਹੋਵੇ
ਮਿਲਣ ਲਈ ਜਦ ਮਾਮੂ ਆਇਆ
ਕਈ ਖਿਡੋਣੇ ਨਾਲ ਲਿਆਇਆ
ਖੇਡੇ ਘੱਟ ਪਰ ਮੂੰਹ ਵਿੱਚ ਪਾਵੇ
ਸੱਗੂ, ਭੂਆ ਫੁੱਫੜ ਗਲ ਨਾਲ ਲਾਵੇ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ।
ਮੋ – 7973346063
Punjab Post Daily Online Newspaper & Print Media