Sunday, December 22, 2024

ਅਜੋਕੀ ਗਾਇਕੀ

          ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ।ਕਦੇ ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ।ਪਰ ਕੁੱਝ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਦੇ ਮਾਹੌਲ ਨੂੰ ਆਪਣੀ ਗਾਇਕੀ ਵਿੱਚਲੀ ਅਸ਼ਲੀਲਤਾ ਨਾਲ ਮਲੀਨ ਕਰ ਦਿੱਤਾ ਹੈ।ਮੈਰਿਜ਼ ਪੈਲੇਸਾਂ ਵਿੱਚ ਡੀ.ਜੇੇ, ਪਿੰਡਾਂ ਵਿੱਚ ਟਰੈਕਟਰਾਂ ‘ਤੇ ਲੱਗੇ ਡੈਕਾਂ, ਨਿੱਜੀ ਬੱਸਾਂ ਵਿੱਚ, ਨੌਜਵਾਨਾਂ ਦੇ ਮੋਬਾਇਲਾਂ ਅਤੇ ਨਿੱਜੀ ਟੀ.ਵੀ ਚੈਨਲਾਂ ‘ਤੇ ਬੇਰੋਕ ਟੋਕ ਚੱਲ ਰਹੀ ਨਾ ਰੁਕਣ ਵਾਲੀ ਅਸ਼ਲੀਲ ਗਾਇਕੀ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀ ਹੈ।ਪੰਜਾਬੀ ਦੇ ਕੁੱਝ ਨਿੱਜੀ ਟੀ.ਵੀ ਚੈਨਲ ਸਵੇਰ-ਸ਼ਾਮ ਨੂੰ ਗੁਰਬਾਣੀ ਪ੍ਰਸਾਰਿਤ ਕਰਨ ਤੋਂ ਬਾਅਦ ਸਾਰਾ ਦਿਨ ਅਸ਼ਲੀਲ ਗਾਣੇ ਪੇਸ਼ ਕਰ ਕੇ ਅਤੇ ਖ਼ੂਬ ਪੈਸਾ ਕਮਾਅ ਰਹੇ ਹਨ।ਇਸ ਤਰਾਂ ਅਜੋਕੀ ਗਾਇਕੀ ਅੱਜ ਇੱਕ ਧੰਦਾ ਬਣ ਗਈ ਹੈ।ਇਹ ਵੀ ਸੱਚ ਹੈ ਕਿ ਲੱਚਰਤਾ ਪੇਸ਼ ਕਰ ਰਹੇ ਗਾਇਕ ਅੱਜ ਲਜ਼ਗਰੀ ਗੱਡੀਆਂ `ਚ ਘੁੰਮ ਰਹੇ ਹਨ।ਵਿਦੇਸ਼ਾਂ ਦੇ ਟੂਰ ਲਗਾ ਕੇ ਪੌਂਡ ਅਤੇ ਡਾਲਰ ਕਮਾਅ ਰਹੇ ਹਨ।ਉਹਨਾ ਦਾ ਇਹ ਸ਼ਾਹੀ ਠਾਠ ਵਾਲਾ ਜੀਵਨ ਵੇਖ ਕੇ ਅੱਜ ਪੰਜਾਬ ਦਾ ਹਰ ਨੌਜਵਾਨ, ਗਾਇਕ ਬਣਨ ਦੀ ਦੌੜ ਵਿੱਚ ਸ਼ਾਮਲ ਹੈ।
               ਸੰਗੀਤ ਰੂਹ ਦੀ ਖੁਰਾਕ ਤੇ ਥੱਕੇ ਟੁੱਟੇ ਮਨੁੱਖ ਲਈ ਸਕੂਨ ਮੰਨਿਆ ਜਾਂਦਾ ਹੈ, ਪਰ ਅੱਜ ਨਾ ਤਾਂ ਦਿਲਾਂ ਨੂੰ ਟੁੰਬਣ ਵਾਲਾ ਸੰਗੀਤ ਹੈ ਤੇ ਨਾ ਹੀ ਦਿਲਾਂ ਨੂੰ ਧੂ ਪਾਉਣ ਵਾਲੀ ਗੀਤਕਾਰੀ ਅਤੇ ਗਾਇਕੀ।ਅਜੋਕੀ ਗਾਇਕੀ ਔਰਤ, ਜੱਟ, ਹਥਿਆਰਾਂ, ਆਸ਼ਕੀ ਅਤੇ ਨਸ਼ਿਆਂ ਦੁਆਲੇ ਹੀ ਘੁੰਮ ਰਹੀ ਹੈ।ਕਈ ਪੰਜਾਬੀ ਗਾਇਕਾਂ ਵਲੋਂ ਗੀਤਾਂ `ਚ ਲਗਾਤਾਰ ਹਥਿਆਰਾਂ ਦਾ ਪ੍ਰਦਰਸ਼ਨ ਤੇ ਹਿੰਸਾ ਨੌਜਵਾਨ ਪੀੜ੍ਹੀ ਲਈ ਘਾਤਕ ਸਿੱਧ ਹੋ ਰਹੀ ਹੈ।
    harminder-bhatt1

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ।
ਮੋ – 09914062205

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply