ਬਸਤੀ ਵਿੱਚ ਜਾ ਕੇ ਵਰਤਾਇਆ ਜਾਂਦਾ ਹੈ ਲੰਗਰ
ਧੂਰੀ, 13 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਰਿਦੁਆਰ ਤੋਂ ਵਿਸ਼ਨੂੰ ਮਹਾਂਯੱਗ ਕਰਵਾਉਣ ਲਈ ਪਹੁੰਚੇ ਸੰਤ ਬਾਬਾ ਬੰਸੀ ਵਾਲੇ ਦੀ ਛਤਰ-ਛਾਇਆ ਹੇਠ ਧੂਰੀ ਦੀ ਨਵੀਂ ਅਨਾਜ ਮੰਡੀ ਵਿੱਚ ਬੀਤੀ 8 ਫਰਵਰੀ ਤੋਂ ਇੱਕ ਅਨੋਖੀ ਕਿਸਮ ਦਾ ਅਤੁੱਟ ਭੰਡਾਰਾ ਚੱਲ ਰਿਹਾ ਹੈ।ਜਿਸ ਵਿੱਚ ਰੋਜ਼ਾਨਾ ਹੀ ਹਜ਼ਾਰਾਂ ਲੋਕ ਲੱਡੂ, ਬਰਫੀ, ਬਰੈਡ-ਪਕੌੜੇ, ਪੂਰੀਆਂ-ਛੋਲੇ, ਕੜਾਹ ਪ੍ਰਸ਼ਾਦ ਆਦਿ ਦਾ ਖੁੱਲਾ੍ਹ ਲੰਗਰ ਛਕਦੇ ਹਨ।ਇਸ ਦੇ ਨਾਲ ਹੀ ਲੋਕਾਂ ਨੂੰ ਲੰਗਰ ਘਰ ਲੈ ਕੇ ਜਾਣ ਦੀ ਵੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਬੰਸੀ ਵਾਲਾ ਅੰਨਪੂਰਨਾ ਸੰਮਤੀ ਧੂਰੀ ਦੇ ਪ੍ਰਧਾਨ ਸੁਮੇਰ ਚੰਦ ਅਤੇ ਜਗਦੇਵ ਜਿੰਦਲ ਨੇ ਦੱਸਿਆ ਕਿ ਇਸ ਲੰਗਰ ਵਿੱਚ ਰੋਜ਼ਾਨਾ 50 ਕੁਇੰਟਲ ਸਬਜ਼ੀ, 20 ਕੁਇੰਟਲ ਦੇ ਕਰੀਬ ਆਟਾ, 30 ਟੀਨ ਘਿਓ ਦਾ ਪ੍ਰਸਾਦ ਤਿਆਰ ਕੀਤਾ ਜਾਂਦਾ ਹੈ ਅਤੇ ਰੋਜ਼ਾਨਾ ਹੀ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ 20 ਹਜ਼ਾਰ ਦੇ ਕਰੀਬ ਲੋਕ ਲੰਗਰ ਛਕਦੇ ਹਨ।ਵਿਸ਼ੇਸ਼ ਗੱਲ ਇਹ ਵੀ ਹੈ ਕਿ ਇਸ ਭੰਡਾਰੇ ਵਿੱਚ 200 ਦੇ ਕਰੀਬ ਸ਼ਰਧਾਲੂ ਲੰਗਰ ਬਨਾਉਣ ਅਤੇ ਵਰਤਾਉਣ ਵਿੱਚ ਲੱਗੇ ਹੋਏ ਹਨ ਅਤੇ ਸੇਵਾਦਾਰਾਂ ਵੱਲੋਂ ਬਸਤੀਆਂ ਵਿੱਚ ਜਾ ਕੇ ਵੀ ਲੰਗਰ ਤੇ ਪ੍ਰਸਾਦ ਵਰਤਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਬਾਬਾ ਬੰਸੀ ਵਾਲੇ ਦੀ ਕਿਰਪਾ ਨਾਲ ਇਸ ਅਤੁੱਟ ਭੰਡਾਰੇ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ।ਉਹਨਾਂ ਦੱਸਿਆ ਕਿ 8 ਫਰਵਰੀ ਤੋਂ ਸ਼ੁਰੂ ਹੋਇਆ ਇਹ ਭੰਡਾਰਾ 19 ਫਰਵਰੀ ਤੱਕ ਇਸੇ ਤਰਾਂ੍ਹ ਅਤੁੱਟ ਵਰਤਾਇਆ ਜਾਵੇਗਾ।
ੱਇਸ ਮੌਕੇ ਸੰਜੇ ਜਿੰਦਲ, ਸੋਹਨ ਲਾਲ ਜ਼ਿੰਦਲ, ਰਾਕੇਸ਼ ਕੁਮਾਰ ਚਾਹ ਵਾਲੇ, ਸੁਖਵਿੰਦਰ ਕਾਂਝਲਾ, ਤਰਸੇਮ ਕਾਂਸਲ, ਜਨਕ ਰਾਜ ਮੀਮਸਾ, ਅਸ਼ਵਨੀ ਕੁਮਾਰ ਸਿੰਗਲਾ, ਅਸ਼ੋਕ ਕੁਮਾਰ, ਜੀਵਨ ਕੁਮਾਰ ਅਤੇ ਹਰੀਸ਼ ਕੁਮਾਰ ਆਦਿ ਹਾਜ਼ਰ ਸਨ।
Punjab Post Daily Online Newspaper & Print Media