ਅੰਮ੍ਰਿਤਸਰ, 13 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐੱਮ ਐਸ.ਸੀ ਕੈਮਿਸਟਰੀ ਦੇ 21
ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਦੇ ਰਾਹੀਂ ਬਹੁ-ਰਾਸ਼ਟਰੀ ਕੰਪਨੀਆਂ ਜੂਬੀਲੈਂਟ ਕੀਮਿਸਜ਼ ਅਤੇ ਆਈ.ਓ.ਐਲ ਕੈਮੀਕਲਜ਼ ਅਤੇ ਫਾਰਮਾਸਿਊਟੀਕਲਜ਼ ਨੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ। ਸੰਜੀਵ ਪਾਠਕ, ਪ੍ਰਬੰਧਕ-ਐਚ.ਆਰ ਅਤੇ ਜੁੂਬੀਲੈਂਟ ਕੀਮਿਸਜ਼ ਦੀ ਟੀਮ ਨੇ ਚੋਣ ਪ੍ਰਕਿਰਿਆ ਦਾ ਆਯੋਜਨ ਕੀਤਾ। ਉਨ੍ਹਾਂ ਨੇ ਐਮ.ਐੇਸ.ਸੀ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰੀ-ਪਲੇਸਮੈਂਟ ਭਾਸ਼ਣ ਦਿੱਤਾ।ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਬਾਅਦ ਕੰਪਨੀ ਨੇ 13 ਐਮ.ਐਸ.ਸੀ ਕੈਮਿਸਟਰੀ ਵਿਦਿਆਰਥੀਆਂ ਨੂੰ ਤਨਖਾਹ ਪੈਕੇਜ `2.75 ਲੱਖ ਪ੍ਰਤੀ ਸਾਲ ਤੇ ਚੁਣ ਲਿਆ।ਇਕ ਹੋਰ ਕੰਪਨੀ ਆਈ.ਓ.ਐਲ ਕੈਮੀਕਲਜ਼ ਅਤੇ ਫਾਰਮਾਸਿਊਟੀਕਲਜ਼ ਨੇ ਕੈਂਪਸ ਪਲੇਸਮੇਂਟ ਲਈ ਜੀ.ਐਨ.ਡੀ.ਯੂ ਦਾ ਦੌਰਾ ਕੀਤਾ।ਗੁਰਪ੍ਰੀਤ ਸਿੰਘ, ਐਚ.ਆਰ ਮੈਨੇਜਰ, ਆਈ.ਓ.ਐਲ ਕੈਮੀਕਲਜ਼ ਅਤੇ ਫਾਰਮਾਸਿਊਟੀਕਲਜ਼ ਦੀ ਟੀਮ ਨੇ ਚੋਣ ਪ੍ਰਕਿਰਿਆ ਦਾ ਆਯੋਜਨ ਕੀਤਾ।ਉਨ੍ਹਾਂ ਨੇ ਐਮ.ਐੇਸ.ਸੀ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰੀ-ਪਲੇਸਮੈਂਟ ਭਾਸ਼ਣ ਦਿੱਤਾ।ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਬਾਅਦ ਕੰਪਨੀ ਨੇ 8 ਐਮ.ਐਸ.ਸੀ ਕੈਮਿਸਟਰੀ ਵਿਦਿਆਰਥੀਆਂ ਨੂੰ ਤਨਖਾਹ ਪੈਕੇਜ `3.30 ਲੱਖ ਪ੍ਰਤੀ ਸਾਲ `ਤੇ ਚੁਣ ਲਿਆ।ਡਾ. ਅਮਿਤ ਚੋਪੜਾ ਨੇ ਕਿਹਾ ਕਿ ਸਾਰੇ 21 ਵਿਦਿਆਰਥੀ ਜੂਨ, 2019 ਵਿਚ ਆਪਣੇ ਕੋਰਸ ਦੇ ਪੂਰੇ ਹੋਣ ਪਿਛੋਂ ਆਪਣੀਆਂ ਨੌਕਰੀਆਂ ਜਾਇਨ ਕਰ ਲੈਣਗੇ।ਇਸ ਤੋਂ ਇਲਾਵਾ ਜੂਨ 2019 ਵਿਚ ਪਾਸ ਹੋ ਰਹੇ 490 ਵਿਦਿਆਰਥੀਆਂ ਨੂੰ ਕਈ ਕੌਮੀ ਅਤੇ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਨੌਕਰੀਆਂ ਦੀ ਪੇਸ਼ਕਸ ਦਿੱਤੀ ਗਈ ਹੈ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ, ਡਾ. ਕਮਲਜੀਤ ਸਿੰਘ, ਡੀਨ ਅਕਾਦਿਮਕ ਮਾਮਲੇ ਅਤੇ ਡਾ. ਹਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media