Saturday, June 27, 2026

ਜੀ.ਓ.ਜੀ ਦੇ ਜਿਲ੍ਹਾ ਮੁੱਖ ਅਫਸਰ ਵੱਲੋ ਰਾਸ਼ਨ ਡੀਪੂਆਂ ਦੀ ਅਚਨਚੇਤ ਚੈਕਿੰਗ

PUNJ1902201913ਭੀਖੀ, 19 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋ ਜਨਤਕ ਵੰਡ ਪ੍ਰਣਾਲੀ ਤਹਿਤ ਵੰਡੀ ਜਾ ਰਹੀ ਕਣਕ ਪ੍ਰਤੀ ਡੀਪੂਆਂ ਦੀ ਅਚਨਚੇਤ ਚੈਕਿੰਗ ਕਰਦੇ ਹੋਏ ਸੂਬਾ ਸਰਕਾਰ ਵੱਲੋ ਖੁਸ਼ਹਾਲੀ ਦੇ ਰਾਖੇ ਪ੍ਰੋਗਰਾਮ ਦੇ ਜਿਲ੍ਹਾਂ ਮੁੱਖ ਅਫਸਰ ਮੇਜਰ (ਰਿਟਾਇਰਡ) ਬਲਦੇਵ ਸਿੰਘ ਕੂਨਰ ਨੇ ਵੰਡੇ ਜਾ ਰਹੇ ਰਾਸ਼ਨ ਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਈ.ਪੋਸ਼ ਮਸ਼ੀਨਾਂ ਰਾਹੀ ਵੰਡੀ ਜਾ ਰਹੀ ਕਣਕ ਨਾਲ ਇਹ ਰਾਸ਼ਨ ਖਪਤਕਾਰਾਂ ਤੱਕ ਸਹੀ ਪਹੁੰਚੇਗਾ ਅਤੇ ਭ੍ਰਿਸ਼ਟਾਚਾਰ ਵੀ ਰੁਕੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਦੂਰ ਅੰਦੇਸ਼ੀ ਦਾ ਹੀ ਨਤੀਜ਼ਾ ਹੈ ਕਿ ਜਿਸ ਨਾਲ ਰਿਟਾਇਰਡ ਫੋਜ਼ੀ ਪ੍ਰੋਗਰਾਮ ਜੀ.ਓ.ਜੀ ਤਹਿਤ ਵੱਖ-ਵੱਖ ਸਕੀਮਾਂ ਤੇ ਨਜ਼ਰ ਰੱਖ ਕੇ ਇੰਨ੍ਹਾਂ ਨੂੰ ਇੰਨ-ਬਿੰਨ ਲਾਗੂ ਕਰਨ ਵਿੱਚ ਸਹਾਇਕ ਸਿੱਧ ਹੋ ਰਹੇ ਹਨ।ਪਿੰਡ ਮੋਹਰ ਸਿੰਘ ਵਾਲਾ ਦੇ ਡੀਪੂ ਦੀ ਚੈਕਿੰਗ ਦੌਰਾਨ ਡੀਪੂ ਹੋਲਡਰ ਵੱਲੋ ਸਮੇ ਸਿਰ ਅਤੇ ਸਹੀ ਤਰੀਕੇ ਨਾਲ ਵੰਡੀ ਜਾ ਰਹੀ ਕਣਕ ਤੇ ਪ੍ਰਸੰਸ਼ਾ ਕਰਦੇ ਕਿਹਾ ਕਿ ਹਰ ਡੀਪੂ ਹੋਲਡਰ ਨੂੰ ਇਮਾਨਦਾਰੀ ਅਤੇ ਸਮੱਰਪਨ ਦੀ ਭਾਵਨਾ ਨਾਲ ਕੰਮ ਕਰਨ ਤਾਂ ਜੋ ਲੋੜਵੰਦਾਂ ਨੂੰ ਸਹੀ ਸਮੇ ਬਿੰਨ੍ਹਾਂ ਕਿਸੇ ਦਿੱਕਤ ਦੇ ਸਮੇ ਸਿਰ ਸਰਕਾਰੀ ਸੇਵਾਵਾਂ ਦਾ ਲਾਭ ਮਿਲ ਸਕੇ।
ਇਸ ਮੌਕੇ ਜੀ.ਓ.ਜੀ ਰਣਜੀਤ ਸਿੰਘ ਵਰਖਾ ਫੌਜੀ, ਸਰਪੰਚ ਗੁਰਮੇਲ ਕੌਰ, ਕਲੱਬ ਪ੍ਰਧਾਨ ਗੁਰਇਕਬਾਲ ਸਿੰਘ, ਪੰਚ ਹਾਕਮ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਹਰਬੰਸ ਸਿੰਘ,ਪੰਚ ਕੁਲਦੀਪ ਕੌਰ, ਨਿਗਰਾਨ ਕਮੇਟੀ ਦੇ ਰਾਮ ਸਿੰਘ, ਕਰਮਜੀਤ ਕੌਰ, ਰਾਣੀ ਕੌਰ, ਫੇਜਦੀਨ ਖਾਂ, ਜਸਵੀਰ ਕੋਰ, ਰਾਜ ਸਿੰਘ ਕੂੰਨਰ, ਦਰਸ਼ੀ ਸਿੰਘ ਆਦਿ ਖੱਪਤਕਾਰ ਮੋਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply