ਭੀਖੀ/ਮਾਨਸਾ, 19 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਮ ਪਬਲਿਕ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਕ ਦੋ ਮਹੀਨਿਆਂ ਲਈ ਬੰਦ ਕੀਤਾ ਹੋਇਆ ਹੈ।ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਰਕ ਦਾ ਕੰਮ ਨਿਰਵਿਘਨ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਟਰ ਵਰਕਸ ਵਿਖੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅਤਿ ਆਧੁਨਿਕ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਪਾਰਕ ਵਾਲੀ ਜਗ੍ਹਾ ਵਿਚ ਕਾਫ਼ੀ ਮਸ਼ੀਨਰੀ ਚੱਲ ਰਹੀ ਹੈ।ਪਾਰਕ ਵਿੱਚ ਕਈ ਥਾਵਾਂ ਤੇ ਮੇਨਹੋਲ ਹਨ ਜਿੰਨਾਂ ਨੂੰ ਕਵਰ ਕਰਨ ਦਾ ਕੰਮ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਪਾਰਕ ਵਿਚ ਪਬਲਿਕ ਆਉਂਦੀ ਹੈ ਤਾਂ ਕੋਈ ਵੀ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ।ਇਸ ਤੋਂ ਇਲਾਵਾ ਪਾਰਕ ਵਿਚ ਤਿੰਨ ਵਾਟਰ ਬਾਡੀਜ਼ ਹਨ, ਜਿੰਨਾਂ ਦੀ ਫੈਨਸਿੰਗ ਕੀਤੀ ਗਈ ਹੈ।ਕਈ ਵਾਰ ਪਾਰਕ ਵਿੱਚ ਮਾਪਿਆਂ ਦੇ ਨਾਲ ਛੋਟੇ ਬੱਚੇ ਵੀ ਆ ਜਾਂਦੇ ਹਨ, ਜਿੰਨਾਂ ਦਾ ਖਾਸ ਖਿਆਲ ਰੱਖਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪਾਰਕ ਵਿਚ ਕਾਫ਼ੀ ਲੇਬਰ ਕੰਮ ਕਰ ਰਹੀ ਹੈ।ਲੋਕਾਂ ਦੇ ਆਉਣ ਜਾਣ ਨਾਲ ਲੇਬਰ ਨੂੰ ਦਿੱਕਤ ਆਉਂਦੀ ਹੈ ਅਤੇ ਕੰਮ ਦੀ ਗਤੀ `ਤੇ ਅਸਰ ਪੈਂਦਾ ਹੈ।ਇਸ ਲਈ ਲੋਕ ਦੋ ਮਹੀਨੇ ਪਾਰਕ ਵਿੱਚ ਆਉਣ ਤੋਂ ਪ੍ਰਹੇਜ਼ ਕਰਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media