Saturday, April 11, 2026

ਸਪੈਸ਼ਲ ਡੇਅਰੀ ਫਾਰਮਿੰਗ ਪ੍ਰੋਗਰਾਮ ਲਈ ਇਟਰਵਿਊ 25 ਫਰਵਰੀ ਨੂੰ

Balbir Sidhuਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਅਤੇ ਇੰਦਰਜੀਤ ਸਿੰਘ ਸਰਾਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ/ਬੋਰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ 2 ਹਫਤੇ ਦੇ ਸਪੈਸ਼ਲ ਡੇਅਰੀ ਫਾਰਮਿੰਗ ਪ੍ਰੋਗਰਾਮ 4 ਤੋਂ 25 ਮਾਰਚ ਤੱਕ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਅੰਮਿ੍ਤਸਰ (ਵੇਰਕਾ) ਵਿਖੇ ਚਲਾਇਆ ਜਾਣਾ ਹੈ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਢਿਲੋ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ  ਚਾਹਵਾਨ ਵਿਅਕਤੀ/ ਔਰਤ ਜਿਸ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਵੇ, ਪੇਡੂ ਖੇਤਰ ਨਾਲ ਸਬੰਧਤ ਹੋਣ ਅਤੇ ਅਨੁਸੂਚਿਤ ਜਾਤੀ (ਕੈਟਾਗਿਰੀ) ਨਾਲ ਸਬੰਧ ਰੱਖਦੇ ਹੋਣ ਸਕੀਮ ਵਿੱਚ ਸ਼ਾਮਿਲ ਹੋ ਸਕਦੇ ਹਨ।ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਪਸ਼ੂਆਂ ਦੀ ਸਾਂਭ ਸੰਭਾਲ, ਵੱਖ-ਵੱਖ ਬੀਮਾਰੀਆਂ, ਮਨਸੂਈ ਗਰਭਦਾਨ, ਦੁੱਧ ਤੋ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ।ਇਸ ਸਿਖਲਾਈ ਦੌਰਾਨ ਵਿਭਾਗ ਵਲੋਂ ਚਾਹ ਪਾਣੀ, ਦੁਪਹਿਰ ਦਾ ਖਾਣਾ ਅਤੇ 2,000/- ਰੁਪਏ ਵਜੀਫਾ ਦਿੱਤਾ ਜਾਵੇਗਾ। ਸਿਖਲਾਈ ਦੌਰਾਨ ਲਈ ਜਾਣ ਵਾਲੀ 750/- ਰੁਪਏ ਫੀਸ ਦੀ ਮੁਆਫੀ ਹੋਵੇਗੀ ਅਤੇ ਡੇਅਰੀ ਫਾਰਮਿੰਗ ਦੇ ਕੰਮ ਲਈ 33.33% ਦੀ ਸਬਸਿਡੀ ਵੀ ਮਿਲੇਗੀ।ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਿਖਲਾਈ ਦੀ ਕੌਸਲਿੰਗ 25 ਫਰਵਰੀ ਨੂੰ ਸਵੇਰੇ 10-00 ਵਜੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਨੇੜੇ ਮਿਲਕ ਪਲਾਂਟ ਵੇਰਕਾ ਅੰਮ੍ਰਿਤਸਰ ਵਿਖੇ ਰੱਖੀ ਗਈ ਹੈ।
 ਚਾਹਵਾਨ ਵਿਅਕਤੀ 25 ਫਰਵਰੀ ਤੋਂ ਪਹਿਲਾਂ ਕਿਸੇੇ ਵੀ ਕੰਮ ਵਾਲੇ ਦਿਨ ਪੜ੍ਹਾਈ, ਐਸ.ਸੀ ਸਰਟੀਫਿਕੇਟ, ਅਧਾਰ ਕਾਰਡ ਅਤੇ ਫੋਟੋ ਲੈ ਕੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਅੰਮ੍ਰਿਤਸਰ ਵਿਖੇ ਹਾਜਰ ਹੋ ਕੇ ਫਾਰਮ ਹਾਸਿਲ ਕੀਤੇ/ ਭਰੇ ਜਾ ਸਕਦੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਦਾ ਫੋਨ ਨੰ: 0183 2263083  ਤੇ ਸੰਪਰਕ ਕਰ ਸਕਦੇ ਹਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply