Friday, April 10, 2026

ਐਮ.ਪੀ ਔਜਲਾ ਵਲੋਂ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6-7 ਦਾ ਉਦਘਾਟਨ

ਮਾਨਾਂਵਾਲਾ ਸਟੇਸ਼ਨ ਦੇ ਵਿਸਥਾਰ ਦਾ ਵੀ ਕੇਂਦਰ ਕੋਲ ਚੁੱਕਾਂਗਾ ਮੁੱਦਾ- ਔਜਲਾ

PUNJ2102201914ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅੰਮਿ੍ਰਤਸਰ ਰੇਲਵੇ ਸਟੇਸ਼ਨ ਤੇ ਬਣੇ ਪਲੇਟਫਾਰਮ ਨੰਬਰ 6 ਅਤੇ 7 ਦਾ ਉਦਘਾਟਨ ਨਾਰੀਅਲ ਭੰਨ ਕੇ ਕੀਤਾ। ਸ੍ਰ ਔਜਲਾ ਨੇ ਕਿਹਾ ਕਿ ਇਨ੍ਹਾਂ ਦੋਹਾਂ ਪਲੇਟਫਾਰਮਾਂ ਦੇ ਬਣਨ ਨਾਲ ਅੰਮ੍ਰਿਤਸਰ ਵਿਖੇ ਆਉਣ ਵਾਲੇ ਯਾਤਰੂਆਂ ਨੂੰ ਕਾਫੀ ਸਹੂਲਤ ਮਿਲੇਗੀ ਅਤੇ ਟਰੇਨਾਂ ਦੇ ਆਉਟਰ ਤੇ ਰੁਕਣ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।
     ਪਲੇਟਫਾਰਮ ਨੰ: 6 ਅਤੇ 7 ਦਾ ਉਦਘਾਟਨ ਕਰਨ ਉਪਰੰਤ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਪਲੇਟਫਾਰਮਾਂ ਦੇ ਚਾਲੂ ਹੋਣ ਜਾਣ ਨਾਲ ਯਾਤਰੀ ਸਮੇਂ ਸਿਰ ਆਪਣੇ ਘਰਾਂ ਨੂੰ ਪਹੁੰਚ ਸਕਣਗੇ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਟਰੇਨਾਂ ਆਉਟਰ ਤੇ ਰੁਕਣ ਨਾਲ ਰਾਤ ਦੇ ਸਮੇਂ ਯਾਤਰੀਆਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ।ਔਜਲਾ ਨੇ ਕਿਹਾ ਕਿ ਉਹ ਮਾਨਾਂਵਾਲਾ ਸਟੇਸ਼ਨ ਦਾ ਵਿਸਥਾਰ ਕਰਨ ਵਾਸਤੇ ਕੇਂਦਰ ਸਰਕਾਰ ਕੋਲ ਮੰਗ ਉਠਾਉਣਗੇ।ਉਨ੍ਹਾਂ ਦੱਸਿਆ ਕਿ ਜੇਕਰ ਮਾਨਾਂਵਾਲਾ ਸਟੇਸ਼ਨ ਦਾ ਵਿਸਥਾਰ ਹੋ ਜਾਂਦਾ ਹੈ ਤਾਂ ਮਾਲ ਗੱਡੀਆਂ ਸ਼ਹਿਰ ਤੋਂ ਬਾਹਰ ਹੀ ਰੁਕਣਗੀਆਂ ਅਤੇ ਮਾਲ ਦੀ ਢੋਆ ਢੁਆਈ ਵੀ ਬਾਹਰੋਂ ਹੀ ਹੋ ਸਕੇਗੀ ਜਿਸ ਨਾਲ ਅੰਮਿ੍ਰਤਸਰ ਦੀ ਟ੍ਰੈਫਿਕ ਵਿਵਸਥਾ ਵਿੱਚ ਕਾਫੀ ਸੁਧਾਰ ਹੋ ਸਕੇਗਾ। ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਛੇਹਰਟਾ ਰੇਲਵੇ ਸਟੇਸ਼ਨ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਕਾਫੀ ਸਮੇਂ ਤੋਂ ਲਟਕ ਰਹੇ ਸਾਰੇ ਪ੍ਰਾਜੈਕਟਾਂ ਨੂੰ ਵੀ ਪੂਰਿਆਂ ਕੀਤਾ ਜਾਵੇਗਾ।  
      ਔਜਲਾ ਨੇ ਕਿਹਾ ਕਿ ਇਸੇ ਤਰ੍ਹਾਂ ਰਮਦਾਸ ਤੋਂ ਆਉਣ ਵਾਲੀ ਟਰੇਨ ਵੇਰਕਾ ਵਿਖੇ ਹੀ ਰੁੱਕ ਜਾਂਦੀ ਸੀ।ਉਸ ਦੀ ਅੰਮ੍ਰਿਤਸਰ ਵਿਖੇ ਪਹੁੰਚ ਲਈ ਉਪਰਾਲੇ ਕੀਤੇ ਜਾ ਰਹੇ ਹਨ।ਔਜਲਾ ਨੇ ਕਿਹਾ ਕਿ ਚੰਡੀਗੜ੍ਹ ਤੋਂ ਚੱਲਣ ਵਾਲੀ ਸ਼ਤਾਬਦੀ ਨੂੰ ਅੰਮ੍ਰਿਤਸਰ ਲਈ ਜਲਦੀ ਹੀ ਚਾਲੂ ਕੀਤਾ ਜਾਵੇਗਾ।ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਟਰੇਨਾਂ ਦੇ ਨਵੇਂ ਕੋਚ ਵੀ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਦੀ ਸਾਫ ਸਫਾਈ ਦਾ ਵੀ ਵਧੇਰੇ ਖਿਆਲ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਰੇਲਵੇ ਸਟੇਸ਼ਨ ਦੇ ਸਿੰਗਨਲ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ।ਔਜਲਾ ਨੇ ਕਿਹਾ ਕਿ ਉਹ ਸਮੇਂ ਸਮੇਂ ਸਿਰ ਰੇਲਵੇ ਸਟੈਸ਼ਨ ਤੇ ਸਫਾਈ ਵਿਵਸਥਾ ਦਾ ਜਾਇਜਾ ਲੈਣ ਲਈ ਆਉਂਦੇ ਰਹਿੰਦੇ ਹਨ।
     ਇਸ ਮੌੇਕੇ ਸ੍ਰੀਮਤੀ ਜਤਿੰਦਰ ਸੋਨੀਆਂ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਅਤੇ ਵਿਕਾਸ ਸੋਨੀ ਕੌਂਸਲਰ ਨੇ ਔਜਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਇਹ ਦੋਵੇਂ ਪਲੇਟਫਾਰਮ ਚਾਲੂ ਹੋਏ ਹਨ ਅਤੇ  ਔਜਲਾ ਵੱਲੋਂ ਸਮੇਂ ਸਮੇਂ ਸਿਰ ਅੰਮ੍ਰਿਤਸਰ ਦੇ ਵਿਕਾਸ ਦੀਆਂ ਮੰਗਾਂ ਲਈ ਲੋਕ ਸਭਾ ਵਿੱਚ ਬੋਲਦੇ ਰਹੇ ਹਨ। ਇਸ ਮੌਕੇ ਤਾਹਿਰ ਸ਼ਾਹ ਕੌਂਸਲਰ, ਪਰਮਜੀਤ ਸਿੰਘ ਚੌਪੜਾ, ਸੁਨੀਲ ਕਾਉਂਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
 

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply