ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਵਲਂੋ “ਦ ਰੋਡ ਅਹੈਡ-ਓਪਰਚਿਊਨੀਟੀਜ਼, ਚੈਲੇਂਜਿਜ਼ ਐਂਡ ਪਰਸਪੈਕਟਿਵਜ਼ ਇਨ ਹਾਇਰ ਐਜੁਕੇਸ਼ਨ” ਵਿਸ਼ੇ `ਤੇ ਯੂ.ਜੀ.ਸੀ ਦੁਆਰਾ ਪ੍ਰਾਯੋਜਿਤ 7 ਦਿਨਾਂ `ਫੈਕਲਟੀ ਡਿਵਲਪਮੈਂਟ ਪ੍ਰੋਗਰਾਮ` ਦਾ ਆਯੋਜਨ ਕੀਤਾ ਗਿਆ।ਡਾ. ਟੀ.ਐਸ ਬੇਨੀਪਾਲ, ਡੀਨ ਕਾਲਜਿਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜਂੋ ਸ਼ਿਰਕਤ ਕੀਤੀ।ਡਾ. (ਪ੍ਰਿੰ.) ਪੀ.ਕੇ ਸ਼ਰਮਾ (ਹਿੰਦੂ ਕਾਲਜ, ਅੰਮ੍ਰਿਤਸਰ) ਡਾ. ਪੀ.ਐਸ ਗਰੋਵਰ (ਚੈਸਟ ਸਪੈਸ਼ਲਿਸਟ) ਅਤੇ ਪ੍ਰੋ. (ਡਾ.) ਗੁਰਵਿੰਦਰ ਸਿੰਘ, ਕੰਪਿਊਟਰ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰਸ਼ਾਸਕਾਂ, ਅਧਿਆਪਕਾਂ ਅਤੇ ਨੀਤੀ ਨਿਰਮਾਤਾ ਦੇ ਗਿਆਨ ਅਤੇ ਹੁਨਰ ਵਿਚ ਵਾਧਾ ਕਰਨਾ ਹੈ।
ਪ੍ਰੋਗਰਾਮ ਦੇ ੳੇੁਦਘਾਟਨੀ ਸੈਸ਼ਨ ਦੀ ਸ਼ੁਰੂਆਤ ਮੁੱਖ ਮਹਿਮਾਨ, ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ ਅਤੇ ਨਾਲ ਹੀ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਡੀ.ਏ.ਵੀ ਗਾਨ ਦਾ ਉਚਾਰਨ ਕੀਤਾ ਗਿਆ। ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵੱਲੋਂ ਮਹਿਮਾਨਾਂ ਦਾ ਖੁਸ਼ਹਾਲੀ ਤੇ ਵਿਕਾਸ ਦੇ ਪ੍ਰਤੀਕ ਪੌਧੇ ਦੇ ਕੇ ਸੁਆਗਤ ਕੀਤਾ ਗਿਆ।
ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੁਆਗਤੀ ਭਾਸ਼ਣ ਰਾਹੀਂ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਫੈਕਲਟੀ ਡਿਵਲਪਮੈਂਟ ਪ੍ਰੋਗਰਾਮ ਦੀ ਮੱਹਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀ ਗਿਆਨ ਵਿਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਬੁਧੀਜੀਵੀਆਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ।
ਇਸ ਤੋ ਬਾਅਦ ਡਾ. ਸਿਮਰਦੀਪ ਡੀਨ ਅਕਾਦਮਿਕ ਕਾਲਜ ਅਤੇ ਮੁੱਖੀ, ਮਨੋਵਿਗਿਆਨ ਵਿਭਾਗ ਨੇ ਇਸ ਪ੍ਰੋਗਰਾਮ `ਚ ਹਿੱਸਾ ਲੈਣ ਵਾਲਿਆ ਨੂੰ ਇਸ 7 ਦਿਨਾ ਐਫ.ਡੀ.ਪੀ ਦੇ ਵਿਯਨ ਅਤੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ।ਮੁੱਖ ਮਹਿਮਾਨ ਡਾ. ਟੀ.ਐਸ ਬੇਨੀਪਾਲ ਨੇ ਆਪਣੇ ਪੇ੍ਰਰਨਾਦਾਇਕ ਭਾਸ਼ਣ ਵਿਚ ਸਭ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬੀ.ਬੀ.ਕੇ. ਡੀ.ਏ.ਵੀ. ਕਾਲਜ ਵਧਾਈ ਦਾ ਪਾਤਰ ਹੈ ਕਿ ਕਾਲਜ ਵਿਚ ਇਸ ਤਰ੍ਹਾਂ ਦਾ ਫੈਕਲਟੀ ਡਿਵਲਪਮੈਂਟ ਪੋ੍ਰਗਰਾਮ ਹੋ ਰਿਹਾ ਹੈ।ਉਹਨਾਂ ਕਿਹਾ ਕਿ ਯੂ.ਜੀ.ਸੀ ਵਲੋਂ ਪਹਿਲੀ ਵਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਸ਼ੁਰੂਆਤ 1986 `ਚ ਕੀਤੀ ਗਈ ਸੀ।ਉਹਨਾਂ ਇਹ ਵੀ ਕਿਹਾ ਕਿ ਅਧਿਆਪਕਾਂ ਨੂੰ ਸਮੇਂ ਦੇ ਹਾਣ ਦਾ ਹੋਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਚੰਗੀਆਂ ਕਦਰਾਂ ਕੀਮਤਾਂ ਦੇ ਸਕਣ ਕਿਉਂਕਿ ਸਿੱਖਿਆ ਵਿਚ ਕੰਮ ਦੀ ਗੁਣਵੱਤਾ ਦਾ ਹੋਣਾ ਬਹੁਤ ਜ਼ਰੂਰੀ ਹੈ।ਕੁੱਝ ਸਿੱਖਣਾ ਤੇ ਆਪਣੀ ਜਾਣਕਾਰੀ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਹੀ ਇਸ ਤਰ੍ਹਾਂ ਦੇ ਪੋ੍ਰਗਰਾਮਾਂ ਦਾ ਮੁੱਖ ਉਦੇਸ਼ ਹੈ।
ਟੈਕਨੀਕਲ ਸ਼ੈਸ਼ਨ `ਚ ਪ੍ਰੋ. (ਡਾ.) ਗੁਰਂਿਵੰਦਰ ਸਿੰਘ ਨੇ ਆਪਣੇ ਕੂੰਜੀਵਤ ਭਾਸ਼ਣ ਵਿਚ `ਰੋਲ ਆਫ਼ ਮਸ਼ਿਨਰੀ` ਵਿਸ਼ੇ `ਤੇ ਭਾਵਪੂਰਤ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਨੁੱਖ ਦੀ ਜਿੰਦਗੀ ਵਿਚ ਮਸ਼ੀਨ ਤੇ ਤਕਨਾਲੋਜੀ ਦਾ ਅਹਿਮ ਰੋਲ ਹੈ, ਪਰ ਮਸ਼ੀਨ ਤੇ ਇੰਟਰਨੈਟ ਦੀ ਵਰਤੋਂ ਅਤੇ ਮਨੁੱਖਾ ਜਿੰਦਗੀ `ਚ ਇਕ ਸੰਤੁਲਨ ਹੋਣਾ ਲਾਜ਼ਮੀ ਹੈ।ਇਸ ਲਈ ਸਕਾਰਾਤਮਕ ਤੌਰ `ਤੇ ਇਹਨਾਂ ਦੀ ਵਰਤੋ ਹੋਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਕਈ ਤਕਨੌੋਲੋਜੀ ਅਤੇ ਵਿਗਿਆਨਕ ਉੱਨਤੀ ਕਰਕੇ ਸ਼ਹਿਰ, ਘਰ, ਕਾਰ, ਐਗਰੀਕਲਚਰ ਆਦਿ ਸਭ ਕੁਝ ਸਮਾਰਟ ਬਣ ਰਿਹਾ ਹੈ।
ਸੁਦਰਸ਼ਨ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਹਨਾਂ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਮਸ਼ੀਨੀ ਯੁੱਗ ਵਿਚ ਆਦਮੀ ਨੂੰ ਹੀ ਹਮੇਸ਼ਾ ਮਾਸਟਰ ਹੋਣਾ ਚਾਹੀਦਾ ਹੈ ਅਤੇ ਮਸ਼ੀਨ ਨੂੰ ਗੁਲਾਮ।ਪ੍ਰੋਗਰਾਮ ਦੇ ਉਦਘਾਟਨੀ ਸ਼ੈਸ਼ਨ ਤੋਂ ਬਾਅਦ ਤਕਨੀਕੀ ਸੈਸ਼ਨ-2 ਵਿਚ ਰੀਸੋਰਸ ਪਰਸਨ ਪ੍ਰੋ. (ਡਾ.) ਗੁਰਵਿੰਦਰ ਸਿੰਘ, ਕੰਪਿਊਟਰ ਵਿਭਾਗ, ਜੀ.ਐਨ.ਡੀ.ਯੂ ਅਤੇ ਤਕਨੀਕੀ ਸੈਸ਼ਨ-3 ਵਿਚ ਰਿਸੋਰਸ ਪਰਸਨ ਡਾ. ਰਾਜੇਸ਼ ਸ਼ਰਮਾ ਸੰਗੀਤ ਵਿਭਾਗ ਜੀ.ਐਨ.ਡੀ.ਯੂ ਅੰਮ੍ਰਿਤਸਰ ਰਹੇ।ਕਨਵੀਨਰ ਮਿਸਟਰ ਅਨੁਰਾਗ ਅਤੇ ਮੈਡਮ ਜਸਪ੍ਰੀਤ ਬੇਦੀ ਅਤੇ ਕਾਲਜ ਦੀ ਸਾਰੀ ਪ੍ਰਬੰਧਕੀ ਕਮੇਟੀ ਦਾ ਵੀ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …