ਜੰਡਿਆਲਾ ਗੁਰੂ, 21 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸਕੂਲ ਵਿਖੇ ਦੱਸਵੀਂ ਅਤੇ ਬਾਰਵੀਂ ਕਲਾਸ ਦੀ ਫੇਅਰਵੈਲ ਪਾਰਟੀ ਕਰਵਾਈ ਗਈ।ਨੌਵੀਂ, ਦਸਵੀਂ ਅਤੇ ਗਿਆਰਵੀਂ ਨੇ ਬਾਰਵੀਂ ਕਲਾਸ ਦੇ ਬੱਚਿਆਂ ਦੇ ਮਨੋਰੰਜਨ ਲਈ ਰੰਗਾਰੰਗ ਪੋ੍ਗਰਾਮ ਪੇਸ਼ ਕੀਤਾ ਅਤੇ ਇਸ ਸਮੇਂ ਵੱਖ-ਵੱਖ ਖੇਡਾ ਵੀ ਕਰਵਾਈਆਂ ਗਈਆਂ।ਇਸ ਦੋਰਾਨ ਸਕੂਲ ਦੇ ਡਾਇਰੈਕਟਰ ਡਾ. ਜੇ.ਐਸ ਰੰਧਾਵਾ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੋਰ ਰੰਧਾਵਾ ਦੀ ਦੇਖ-ਰੇਖ `ਚ ਦਸਵੀ ਅਤੇ ਬਾਰਵੀਂ ਦੇ ਬੱਚਿਆਂ ਦੀ ਮਾਡਲਿੰਗ ਕਰਵਾਈ ਗਈ, ਜਿਸ ਵਿੱਚ ਮਿਸ ਫੇਅਰਵੈਲ ਦਾ ਖਿਤਾਬ ਖੁਸ਼ਦੀਪ ਕੋਰ ਅਤੇ ਮਿਸਟਰ ਫੇਅਰਵੈਲ ਦਾ ਖਿਤਾਬ ਖੁਸ਼ਨੂਰ ਸਿੰਘ ਨੇ ਹਾਸਲ ਕੀਤਾ।ਬੱਚਿਆਂ ਅਤੇ ਸਟਾਫ ਲਈ ਖਾਣ ਪੀਣ ਦਾ ਖ਼ਾਸ ਪ੍ਰਬੰਧ ਸੀ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media