ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ ਜਾਣ ਦੀ ਪ੍ਰਕਿਰਿਆ ਨਾਲ ਦੇਸ਼ ਦੇ ਵਿਕਾਸ `ਤੇ ਇਕ ਵੱਡਾ ਪ੍ਰਭਾਵ ਪਿਆ ਹੈ।ਜਦੋ ਕਿ ਕਈ ਵਿਦਿਆਰਥੀ ਆਪਣੇ ਪੱਧਰ `ਤੇ ਬਿਜਨਸ਼ ਕਰਦੇ ਹਨ ਅਤੇ ਹੋਰਨਾਂ ਨੂੰ ਵੀ ਨੌਕਰੀਆ ਦੇ ਮੌਕੇ ਪ੍ਰਦਾਨ ਕਰਦੇ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਭਰ ਰਹੇ ਉਦਮੀਆਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਯੂਨੀਵਰਸਿਟੀ ਦੇ ਪਲੇਸਮੈਂਟ ਵਿਭਾਗ ਵੱਲੋਂ ਸ਼੍ਰੀ ਨਿਵਾਸ ਚਮਾਰਥੀ ਦਾ `ਪ੍ਰਿੰਟ ਡਿਜ਼ਾਈਨ ਅਤੇ ਮੇਕ ਇਨ ਇੰਡੀਆ` ਵਿਸ਼ੇ ਤੇ ਇੱਕ ਗੈਸਟ ਲੈਕਚਰ ਕਰਵਾਇਆ ਗਿਆ।ਇਸ ਵਿਚ ਮੁੱਖ ਕੈਂਪਸ ਅਤੇ ਖੇਤਰੀ ਕੈਂਪਸ ਦੇ ਬੀ.ਟੈਕ.ਸੀ.ਐਸ.ਈ, ਬੀ.ਟੈਕ.ਈ.ਸੀ.ਈ, ਐਮ.ਟੇਕ ਅਤੇ ਐਮ. ਸੀ. ਏ. ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਚਮਾਰਥੀ ਇਕ ਪ੍ਰਸਿੱਧ ਉਦਯੋਗਪਤੀ ਅਤੇ ਸੀ.ਐਮ.ਈ ਆਟੋਮੇਸ਼ਨ ਸਿਸਟਮ ਪੀਵੀਟੀ ਦੇ ਮੁੱਖ ਇਨੋਵੇਸ਼ਨ ਕਾਰਜਕਾਰ ਹਨ।ਉਨਾਂ ਨੇ ਦਰਸ਼ਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਜਿੰਦਗੀ ਵਿਚ ਇਕ ਮਜ਼ਬੂਤ ਉਦੇਸ਼ ਨਾਲ ਇੰਜੀਨੀਅਰ ਅਤੇ ਵਿਗਿਆਨੀ ਬਣਨ ਜੋ ਸਮਾਜ ਲਈ ਉਪਯੋਗੀ ਹੋਣ।ਉਹਨਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਸਮਾਜਿਕ-ਆਰਥਿਕ ਗਤੀਸ਼ੀਲਤਾ ਨੂੰ ਸਮਝਣ ਬਾਰੇ ਸੰਦੇਸ਼ ਦਿੱਤਾ।
ਡਾ. ਅਮਿਤ ਚੋਪੜਾ ਅਸਿਸਟੈਂਟ ਪਲੇਸਮੈਂਟ ਅਫਸਰ ਨੇ ਕਿਹਾ ਕਿ ਲੈਕਚਰ ਇੰਨਜੀਨਰਇੰਗ ਦੇ ਵਿਦਿਆਰਥੀਆਂ ਦੇ ਲਈ ਪੜ੍ਹਾਈ ਬਹੁਤ ਉਪਯੋਗੀ ਹੈ।ਡੀਨ ਅਕਾਦਮਿਕ ਮਾਮਲੇ ਡਾ: ਹਰਦੀਪ ਸਿੰਘ ਨੇ ਕਿਹਾ ਕਿ ਇਹ ਸੰਚਾਰ, ਨੌਜਵਾਨ ਪ੍ਰਤਿਭਾ ਨੂੰ ਸਫਲ ਉਦਮੀ ਬਣਾਉਣ `ਚ ਸਹਾਇਤਾ ਕਰੇਗਾ, ਤਾਂ ਜੋ ਉਹ ਰਾਸ਼ਟਰ ਦੇ ਵਿਕਾਸ `ਚ ਯੋਗਦਾਨ ਪਾ ਸਕਣ।