Tuesday, August 25, 2026

ਕੌਮਾਂਤਰੀ ਮਾਂ ਬੋਲੀ ਦਿਵਸ `ਤੇ `ਮਾਤ ਭਾਸ਼ਾ ਤੇ ਆਰਥਿਕ ਵਸੀਲੇ` ਉਪਰ ਹੋਈ ਵਿਚਾਰ ਚਰਚਾ

ਮਾਤ ਭਾਸ਼ਾ ਨੂੰ ਅਹਿਮੀਅਤ ਦੇਣ `ਤੇ ਦਿੱਤਾ ਜੋਰ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਕਿਸੇ ਵੀ ਖਿੱਤੇ ਦੀ ਦੀ ਤਰੱਕੀ ਉਥੇ ਵੱਸਦੇ ਲੋਕਾਂ ਦੀ ਜ਼ੁਬਾਨ ਦੀ ਤਰੱਕੀ ਨਾਲ ਜੁੜੀ ਹੁੰਦੀ ਹੈ ਤੇ PUNJ2202201903ਜ਼ੁਬਾਨ ਉਹੀ ਤਰੱਕੀ ਕਰਦੀ ਹੈ ਜਿਹੜੀ ਕਾਰ ਵਿਹਾਰ ਅਤੇ ਰੁਜ਼ਗਾਰ ਨਾਲ ਜੁੜੀ ਹੋਵੇ,ਇਹ ਵਿਚਾਰ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਅਮ੍ਰਿਤਸਰ ਸਾਹਿਤ ਚਿੰਤਨ ਮੰਚ ਵਲੋਂ “ਮਾਤ ਭਾਸ਼ਾ ਅਤੇ ਆਰਥਿਕ ਵਸੀਲੇ” ਵਿਸ਼ੇ ਤੇ ਬੋਲਦਿਆਂ ਸਾਹਿਤਕਾਰਾਂ ਸਾਂਝੇ ਕੀਤੇ।
                   ਕਾਮਰੇਡ ਸੋਹਣ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ `ਚ ਸ਼ਾਇਰ ਮਲਵਿੰਦਰ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਈ ਇਸ ਵਿਚਾਰ ਚਰਚਾ `ਚ ਹਿੱਸਾ ਲੈਂਦਿਆਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਮਾਤ ਭਾਸ਼ਾ ਪੰਜਾਬੀ ਨੂੰ ਰੁਜ਼ਗਾਰ ਮੁੱਖੀ ਬਣਾਉਣ ਲਈ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਠੋਸ ਉਪਰਾਲੇ ਕਰਨ ਦੀ ਲੋੜ ਹੈ। ਚਰਚਾ ਨੂੰ ਅਗੇ ਤੋਰਦਿਆਂ ਸ਼ਾਇਰ ਦੇਵ ਦਰਦ ਨੇ ਕਿਹਾ ਕਿ ਸਰਕਾਰ ਉਚੇਰੀ ਸਿਖਿਆ ਦੀ ਪੜ੍ਹਾਈ ਲਈ ਡਾਕਟਰੀ, ਕਨੂੰਨ ਅਤੇ ਤਕਨੀਕੀ ਸਿਖਿਆ ਦੀ ਪੜ੍ਹਨ ਸਮੱਗਰੀ ਪੰਜਾਬੀ `ਚ ਕਰੇ।ਅਰਤਿੰਦਰ ਸੰਧੂ, ਹਰਜੀਤ ਬੱਲ ਅਤੇ ਗੁਰਬਾਜ਼ ਛੀਨਾ ਨੇ ਕਿਹਾ ਕਿ ਰਾਜ ਅੰਦਰਲੇ ਸਰਕਾਰੀ ਤੇ ਅਰਧ ਸਰਕਾਰੀ ਸਕੂਲਾਂ ਕਾਲਜਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਸਰਕਾਰ ਪਹਿਲ ਦੇ ਅਧਾਰ ਤੇ ਭਰੇ ਤਾਂ ਜੋ ਮਾਤ ਭਾਸ਼ਾ ਰੁਜ਼ਗਾਰ ਮੁਖੀ ਬਣੇ।ਮੁਖਤਾਰ ਗਿੱਲ, ਡਾ ਮੋਹਨ ਅਤੇ ਹਰਪਾਲ ਸੰਧਾਵਾਲੀਆ ਨੇ ਆਪੋ ਆਪਣੇ ਘਰਾਂ ਤੇ ਵਿਉਪਾਰਕ ਅਦਾਰਿਆਂ ਚ ਮਾਤ ਭਾਸ਼ਾ ਨੂੰ ਅਹਿਮੀਅਤ ਦੇਣ ਤੇ ਜੋਰ ਦਿੱਤਾ।ਸਰਬਜੀਤ ਸੰਧੂ ਅਤੇ ਡਾ ਕਸ਼ਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
                  ਇਸ ਮੌਕੇ ਰਾਜਵੰਤ ਬਾਜਵਾ, ਰਾਜਵਿੰਦਰ ਰਾਜ,ਕ ਲਿਆਣ ਅਮ੍ਰਿਤਸਰੀ, ਜਗਤਾਰ ਗਿੱਲ, ਧਰਵਿੰਦਰ ਔਲਖ, ਇੰਦਰੇਸ਼ਮੀਤ, ਹਰਮੀਤ ਆਰਟਿਸਟ, ਪ੍ਰੋ. ਮਧੂ ਭਾਸਕਰ, ਮਨਮੋਹਨ ਬਾਸਰਕੇ, ਰਾਜਖੁਸ਼ਵੰਤ ਸਿੰਘ ਸੰਧੂ, ਹਰੀ ਸਿੰਘ ਗਰੀਬ ਆਦਿ ਨੇ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply