Tuesday, August 25, 2026

ਅਧਿਆਪਕਾਂ ਨੇ ਸਾੜਿਆ ਸਿੱਖਿਆ ਮੰਤਰੀ ਦਾ ਪੁੱਤਲਾ

ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਅਣਮਿੱਥੇ ਸਮੇਂ ਲਈ ਸੰਘਰਸ਼ ਦਾ ਕੀਤਾ ਐਲਾਨ
ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਧਿਆਪਕ ਯੂਨੀਅਨ ਬਲਾਕ ਸ਼ੇਰਪੁਰ ਧੂਰੀ ਵਲੋਂ `ਪੜੋ ਪੰਜਾਬ` ਮੁਹਿੰਮ ਜੋ ਕਿ ਅੱਜ ਸਰਕਾਰ ਵਲੋਂ ਸ਼ੁਰੂ PUNJ2202201904ਕੀਤੀ ਜਾਣੀ ਸੀ, ਦਾ ਪੂਰੀ ਤਰਾਂ ਬਾਈਕਾਟ ਕੀਤਾ ਗਿਆ।ਯੂਨੀਅਨ ਆਗੂਆਂ ਵੱਲੋਂ ਧੂਰੀ ਦੇ ਕੱਕੜਵਾਲ ਚੌਕ ਵਿਖੇ ਸਿੱਖਿਆ ਮੰਤਰੀ ਦਾ ਪੂਤਲਾ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਧਿਆਪਕਾਂ ਦੀਆਂ ਕਾਫੀ ਲੰਮੇਂ ਅਰਸੇ ਤੋਂ ਲੈ ਕੇ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੇ ਟਾਲ ਮਟੋਲ ਵਾਲਾ ਰਵੱਈਆ ਅਪਨਾਇਆ ਹੋਇਆ ਸੀ ਜਿਸ ਕਰਕੇ ਅਧਿਆਪਕਾਂ ਨੇ ਸਰਕਾਰ ਖਿਲਾਫ ਅਣਮਿੱਥੇ ਸਮੇਂ ਲਈ ਸੰਘਰਸ਼  ਐਲਾਨਿਆ ਹੈ।ਇਸ ਮੌਕੇ ਜਸਵੀਰ ਸਿੰਘ ਗਿੱਲ, ਸਰਬਜੀਤ ਸਿੰਘ, ਜਸਵਿੰਦਰ ਕੁਮਾਰ, ਵਿਕਾਸ ਜਿੰਦਲ, ਅਵਤਾਰ ਖੁਰਮੀ, ਫਕੀਰ ਸਿੰਘ ਟਿੱਬਾ, ਰਾਜਵਿੰਦਰ ਸਿੰਘ, ਕੁਲਦੀਪ ਸਿੰਘ, ਯਸ਼ਪਾਲ, ਗਗਨਦੀਪ ਸ਼ਰਮਾਂ, ਗੁਰਮੀਤ ਸਿੰਘ, ਚੇਤਨ ਕੁਮਾਰ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਮਤਾ, ਰਜਨੀ ਅਤੇ ਮੀਨਾਕਸ਼ੀ ਆਦਿ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply