Monday, August 24, 2026

ਡੀ.ਏ.ਵੀ ਇੰਟਰਨੈਸ਼ਨਲ ਦੀ ਵਿਦਿਆਰਥਣ ਪੂਰਵਾ ਨੇ ਰਾਸ਼ਟਰੀ ਗਣਤੰਤਾ ਦਿਵਸ ਕੈਂਪ `ਚ ਕੀਤੀ ਸ਼ਮੂਲੀਅਤ

PUNJ2202201920ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਦਸਵੀਂ ਕਲਾਸ ਦੀ ਵਿਦਿਆਰਥਣ ਪੂਰਵਾ ਸ਼ਰਮਾ ਨੂੰ ਰਾਸ਼ਟਰੀ ਪੱਧਰੀ ਗਣਤੰਤਰ ਦਿਵਸ ਕੈਂਪ ਵਿੱਚ ਭਾਗ ਲੈਣ ਦਾ ਅਵਸਰ ਮਿਲਿਆ ਹੈ।ਦਿੱਲੀ ਵਿੱਚ ਜਨਵਰੀ ਮਹੀਨੇ ਲਗਾਏ ਜਾਂਦੇ ਇਸ ਕੈਂਪ ਵਿੱਚ ਐਨ.ਸੀ.ਸੀ ਕੈਡਟ ਭਾਗ ਲੈਂਦੇ ਹਨ।ਇਸ ਵਾਰ ਕੁੱਲ 1870 ਕੈਡਿਟਾਂ ਵਿੱਚ 116 ਪੰਜਾਬ ਤੋਂ ਸਨ ਅਤੇ ਅੰਮ੍ਰਿਤਸਰ ਤੋਂ ਐਨ.ਸੀ.ਸੀ ਆਰਮੀ ਵਿੰਗ ਦੀ ਇਕੋ ਇਕ ਲੜਕੀ ਪੂਰਵਾ ਸ਼ਰਮਾ ਚੁਣੀ ਗਈ।
    ਪੰਜਾਬ ਯੂਨਿਟ ਵੱਲੋਂ ਦੋ ਮਹੀਨੇ ਲਈ ਰੋਪੜ ਵਿੱਚ ਕੈਂਪ ਲਾਇਆ ਗਿਆ, ਜਿਸ ਦੇ ਬਾਅਦ ਜਨਵਰੀ ਵਿੱਚ ਦਿੱਲੀ ਕੈਂਪ ਲੱਗਾ।ਇਸ ਕੈਂਪ ਦੌਰਾਨ ਵਿਦੇਸ਼ੀ ਮਹਿਮਾਨਾਂ ਸਾਹਮਣੇ ਭਾਰਤ ਦੇ ਸਭਿਆਚਾਰ ਬਾਰੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤੇ ਗਏ।
    ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਵਧਾਈ ਦਿੱਤੀ ਅਤੇ 11 ਪੰਜਾਬ ਬਟਾਲੀਅਨ ਦੇ ਸੀ.ਈ.ਓ ਕਰਨਲ ਅਸ਼ਵਨੀ ਕੁਮਾਰ ਤੇ ਕਰਨਲ ਰਾਜੀਵ ਪੁਨੀਆ ਨੂੰ ਵਧਾਈ ਦਿੱਤੀ।ਸੀ.ਈ.ਓ ਕਰਨਲ ਅਸ਼ਵਨੀ ਕੁਮਾਰ ਨੇ ਪੂਰਵਾ ਨੂੰ 2000 ਰੁਪਏ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ।
    ਪੂਰਵਾ ਸ਼ਰਮਾ ਨੂੰ ਕੈਂਪ ਦੌਰਾਨ ਏਅਰ ਚੀਫ ਮਾਰਸ਼ਲ ਐਸ.ਧਨਵਾ ਦੇ ਘਰ ਜਾਣ ਦਾ ਵੀ ਮੌਕਾ ਮਿਲਿਆ।ਪੂਰਵਾ ਨੇ ਪ੍ਰਿੰਸੀਪਲ ਅੰਜ਼ਨਾ ਗੁਪਤਾ ਦਾ ਧੰਨਵਾਦ ਅਤੇ ਸੀਨੀਅਰ ਅੰਡਰ ਅਫਸਰ ਬਾਬੀ ਨੂੰ ਆਪਣੇ ਪ੍ਰੇਰਣਾ ਸਰੋਤ ਤੇ ਐਨ.ਸੀ.ਸੀ ਟੀਚਰ ਏ.ਐਨ.ਓ ਕਿਰਨ ਚਾਵਲਾ ਦਾ ਸ਼਼ੁਕਰੀਆ ਅਦਾ ਕੀਤਾ।
    ਡੀ.ਏ.ਵੀ ਪ੍ਰਬੰਧਕੀ ਸਮਿਤੀ ਦਿੱਲੀ ਦੇ ਪ੍ਰਧਾਨ ਪਦਮ ਸ੍ਰੀ ਡਾ. ਪੂਨਮ ਸੂਰੀ, ਡੀ.ਏ.ਵੀ ਪ੍ਰਬੰਧਕੀ ਸਮਿਤੀ ਦਿੱਲੀ ਦੇ ਪਬਲਿਕ ਸਕੂਲਜ-1 ਡਾਇਰੈਕਟਰ ਜੇ.ਪੀ. ਸੂਰ, ਸਕੂਲ ਚੇਅਰਮੈਨ ਡਾ. ਵੀ.ਪੀ ਲਖਣਪਾਲ, ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਨੇ ਵੀ ਪੂਰਵਾ ਦੀ ਸ਼ਲਾਘਾ ਕੀਤੀ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply