ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਲੋਕਾਂ ਦਾ ਸਹਿਯੋਗ ਲੈਣ ਦੇ ਉਦੇਸ਼ ਨਾਲ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵੱਲੋਂ 24 ਫਰਵਰੀ ਨੂੰ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ।ਸਮਾਰਟ ਸਿਟੀ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਕੋਮਲ ਮਿੱਤਲ ਆਈ.ਏ.ਐਸ ਨੇ ਦੱਸਿਆ ਕਿ ਲੋਕਾਂ ਵਿੱਚ ਸਮਾਰਟ ਰਹਿਣ-ਸਹਿਣ ਦੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਰਣਜੀਤ ਐਵੀਨਿਊ ਡੀ ਬਲਾਕ ਦੇ ਦੁਸਿਹਰਾ ਗਰਾਉਂਡ ਤੋਂ ਇਹ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ 24 ਫਰਵਰੀ ਨੂੰ ਸਵੇਰੇ 6 ਵਜੇ ਸ਼ੁਰੂ ਹੋਵੇਗੀ। ਜਿਸ ਦੇ ਜੇਤੂਆਂ ਨੂੰ ਵੱਡੇ ਇਨਾਮ ਦੇਣ ਤੋਂ ਇਲਾਵਾ ਭਾਗ ਲੈਣ ਵਾਲੇ ਹਰੇਕ ਵਿਅਕਤੀ ਨੂੰ ਟੀ-ਸ਼ਰਟ ਤੇ ਰਿਫਰੈਸਮੈਂਟ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਇਸ ਵਿਚ ਭਾਗ ਲੈਣ ਲਈ ਵੈਟਸ ਐਪ ਨੰਬਰ 98152-14943 ਦੀ ਮਦਦ ਲਈ ਜਾ ਸਕਦੀ ਹੈ।ਇਸ ਤੋਂ ਇਲਾਵਾ ਮੈਦਾਨ ਵਿਚ ਰਜਿਸਟਰੇਸ਼ਨ ਮੈਰਾਥਨ ਸ਼ੁਰੂ ਹੋਣ ਤੱਕ ਚੱਲਦੀ ਰਹੇਗੀ।ਉਨਾਂ ਦੱਸਿਆ ਕਿ ਮੈਰਾਥਨ ਲਈ ਸਕੂਲਾਂ, ਕਾਲਜਾਂ, ਗੈਰ ਸਰਕਾਰੀ ਜਥੇਬੰਦੀਆਂ, ਖਿਡਾਰੀਆਂ, ਯੂਥ ਕਲੱਬਾਂ ਵਿਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਉਨਾਂ ਦੱਸਿਆ ਕਿ ਔਰਤ ਤੇ ਮਰਦ ਦੋਵਾਂ ਵਰਗਾਂ ਦੇ ਪਹਿਲੇ ਤਿੰਨ ਜੇਤੂਆਂ ਨੂੰ ਇਨਾਮੀ ਰਾਸ਼ੀ ਦੇਣ ਤੋਂ ਇਲਾਵਾ ਦੌੜ ਪੂਰੀ ਕਰਨ ਵਾਲੇ ਹਰੇਕ ਪ੍ਰਤੀਯੋਗੀ ਨੂੰ ਤਮਗਾ ਦੇ ਕੇ ਨਿਵਾਜਿਆ ਜਾਵੇਗਾ।ਉਨਾਂ ਦੱਸਿਆ ਕਿ ਇਨਾਮੀ ਰਾਸ਼ੀ ਲਈ ਭਾਰਤੀ ਜੀਵਨ ਬੀਮਾ ਨਿਗਮ ਵਿੱਤੀ ਸਹਇਤਾ ਦੇਵਗਾ।ਉਨਾਂ ਦੱਸਿਆ ਕਿ 10 ਕਿਲੋਮੀਟਰ ਦੀ ਇਸ ਦੌੜ ਵਿਚ ਮੈਡੀਕਲ, ਸੁਰੱਖਿਆ, ਐਬੂਲੈਂਸ ਤੇ ਪਾਣੀ ਆਦਿ ਦੀ ਸਹੂਲਤ ਦਿੱਤੀ ਜਾਵੇਗੀ।ਰਾਜੀਵ ਸੇਖੜੀ ਇਸ ਦੌੜ ਲਈ ਬਤੌਰ ਨੋਡਲ ਅਧਿਕਾਰੀ ਵਜੋਂ ਕੰਮ ਕਰ ਰਹੇ ਹਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media