ਜੰੰਡਿਆਲਾ ਗੁਰੂ, 24 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਕਿਲਾ ਮੁਬਾਰਕ ਪਟਿਆਲਾ ਵਿਖੇ ਇਕ ਖਾਸ ਪ੍ਰੋਗਰਾਮ
ਕਰਵਾਇਆ ਗਿਆ।ਜਿਸ ਵਿਚ ਸੰਸਾਰ ਪ੍ਰਸਿੱਧ ਕਲਾਸੀਕਲ ਕੌਸ਼ਕੀ ਚੱਕਰਬਰਤੀ ਨੇ ਵਿਸ਼ੇਸ਼ ਤੌਰ’ਤੇ ਸ਼ਿਰਕਤ ਕੀਤੀ।ਮਹਾਰਾਣੀ ਪ੍ਰਨੀਤ ਕੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾਤਾ ਮਹਾਰਾਜਾ ਮਾਲਵਿੰਦਰ ਸਿੰਘ ਤੋਂ ਇਲਾਵਾ ਨਾਮਵਰ ਰਾਗੀ ਭਾਈ ਅਮਨਦੀਪ ਸਿੰਘ ਅੰਮ੍ਰਿਤਸਰ ਵੀ ਆਪਣੇ ਜਥੇ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ।ਕਲਾਸੀਕਲ ਗਾਇਕ ਦੀ ਸੰਸਾਰ ਪ੍ਰਸਿੱਧ ਕੌਸ਼ਕੀ ਚੱਕਰਬਰਤੀ ਨੇ ਸ਼ਾਮ ਦੇ ਪ੍ਰੋਗਰਾਮ ਵਿਚ ਆਪਣੇ ਪ੍ਰਸਿੱਧ ਭਜਨਾਂ ਤੋਂ ਇਲਾਵਾ ਮਰਾਠੀ ਭਜਨ ਭਜਨ ਗਾ ਕੇ ਹਾਜਰੀਨ ਦੀ ਵਾਹ ਵਾਹ ਖੱਟੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਤੇਸ਼ਵਰ ਸਿੰਘ, ਰੋਬਿਨ, ਸਿਮਰਨਜੀਤ ਸਿੰਘ ਪ੍ਰਿੰਸ, ਅਵਤਾਰ ਸਿੰਘ ਆਦਿ ਹਾਜਰ ਸਨ।ਭਾਈ ਅਮਨਦੀਪ ਸਿੰਘ ਨੇ ਕੌਸ਼ਕੀ ਚੱਕਰਬਤਰੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media