Friday, November 22, 2024

ਨੈਸ਼ਨਲ ਹਾਕੀ ਅਕਾਦਮੀ ਐਮ.ਪੀ ਨੇ ਜਿੱਤਿਆ ਗੁਰੂ ਨਾਨਕ ਹਾਕੀ ਗੋਲਡ ਕੱਪ

ਖ਼ਾਲਸਾ ਹਾਕੀ ਅਕਾਦਮੀ ਰਨਰਅੱਪ ਅਤੇ ਤੀਜੇ ਸਥਾਨ ’ਤੇ ਰਹੀ ਆਰ.ਸੀ.ਐਫ਼
ਅੰਮ੍ਰਿਤਸਰ, 24 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਚੈਰੀਟੇਬਲ ਸੋਸਾਇਟੀ ਅਧੀਨ ਚੱਲ ਰਹੀ ਖ਼ਾਲਸਾ ਹਾਕੀ ਅਕਾਡਮੀ ਵੱਲੋਂ PUNJ2402201905ਕਰਵਾਏ ਗਏ 5 ਰੋਜ਼ਾ ‘ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ-2019’ ’ਚ ਅੱਜ ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਵਿਖੇ ਹੋਏ ਫ਼ਾਈਨਲ ਮੁਕਾਬਲੇ ’ਚ ਨੈਸ਼ਨਲ ਹਾਕੀ ਅਕਾਦਮੀ ਐਮ. ਪੀ. ਨੇ ਮੇਜ਼ਬਾਨ ਖ਼ਾਲਸਾ ਹਾਕੀ ਅਕਾਦਮੀ ਨੂੰ 4-2 ਦੇ ਫ਼ਰਕ ਨਾਲ ਹਰਾ ਕੇ ਖ਼ਿਤਾਬ ਹਾਸਲ ਕੀਤਾ। ਇਸੇ ਤਰ੍ਹਾਂ ਖ਼ਾਲਸਾ ਹਾਕੀ ਅਕਾਦਮੀ ਦੂਸਰੇ ਅਤੇ ਰੇਲ ਕੋਚ ਫ਼ੈਕਟਰੀ ਤੀਸਰੇ ਸਥਾਨ ’ਤੇ ਰਹੀਆਂ।
    ਬਹੁਤ ਹੀ ਸਖ਼ਤ ਮੁਕਾਬਲੇ ਦੌਰਾਨ ਅੱਜ ਦੋਵੇਂ ਹੀ ਟੀਮਾਂ ਮੈਚ ਖ਼ਤਮ ਹੋਣ ਤੱਕ 1-1 ’ਤੇ ਬਰਾਬਰ ਸਨ।ਇਸ ਫ਼ਸਵੇਂ ਮੁਕਾਬਲੇ ’ਚ ਬਰਾਬਰ ਰਹਿਣ ਉਪਰੰਤ ਦੋਹਾਂ ਟੀਮਾਂ ਨੂੰ ਪੈਨਲਟੀ ਸ਼ਾਟ ਦਿੱਤੇ ਗਏ, ਜਿਸ ’ਚ ਐਮ. ਪੀ. ਅਕਾਦਮੀ ਜੇਤੂ ਰਹੀ।ਹਾਕੀ ਟੂਰਨਾਮੈਂਟ ਦੇ ਇਸ ਬਹੁਤ ਹੀ ਦਿਲਚਸਪ ਮੁਕਾਬਿਲਆਂ ’ਚ ਦੇਸ਼ ਭਰ ਤੋਂ 8 ਨਾਮਵਰ ਟੀਮਾਂ ਨੇ ਹਿੱਸਾ ਲਿਆ।ਇਹ ਸਾਰੀਆਂ ਹੀ ਟੀਮਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਆਪਣਾ ਲੋਹਾ ਮਨਾ ਚੁੱਕੀਆਂ ਸਨ।
    PUNJ2402201906ਭਾਰਤ ਦੀ ਪ੍ਰਮੁੱਖ ਤੇਲ ਕੰਪਨੀ ‘ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ) ਵਲੋਂ ਸਪਾਂਸਨਰ ਅਤੇ ਸੋਸਾਇਟੀ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਸ ਟੂਰਨਾਮੈਂਟ ’ਚ ਬੈਸਟ ਪਲੇਅਰ ਦਾ ਖ਼ਿਤਾਬ ਖ਼ਾਲਸਾ ਹਾਕੀ ਅਕਾਦਮੀ ਦੀ ਪ੍ਰਿੰਯਕਾ ਦੇ ਨਾਮ ਰਿਹਾ, ਜਦ ਕਿ ਐਮ.ਪੀ ਅਕਾਦਮੀ ਦੀ ਕੰਚਨ ਨਿਧੀ ਨੂੰ ਪਲੇਅਰ ਆਫ਼ ਦਾ ਮੈਚ ਦੇ ਨਾਲ ਨਿਵਾਜਿਆ ਗਿਆ।ਕੱਪ ਤੋਂ ਇਲਾਵਾ ਜੇਤੂ ਟੀਮ ਨੂੰ 51000 ਨਗਦ ਇਨਾਮ, ਰਨਰਅੱਪ ਨੂੰ 31000 ਅਤੇ ਸੈਕਿੰਡ ਰਨਰਅੱਪ ਨੂੰ 21000 ਇਨਾਮ ਵਜੋਂ ਦਿੱਤੇ ਗਏ।
    ਇਸ ਤੋਂ ਪਹਿਲਾਂ ਮੁੱਖ ਮਹਿਮਾਨ ਵਜੋਂ ਪੁੱਜੇ ਕੌਂਸਲ ਦੇ ਰੈਕਟਰ ਲਖਬੀਰ ਸਿੰਘ ਲੋਧੀਨੰਗਲ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ ਨੇ ਖਿਡਾਰਣਾਂ ਨਾਲ ਜਾਣ-ਪਛਾਣ ਕਰਵਾਈ।ਉਨ੍ਹਾਂ ਨਾਲ ਜੇ.ਐਸ ਵੜੈਚ ਚੀਫ਼ ਕਾਰਪੋਰੇਟ ਸਪੋਰਟਸ ਅਫ਼ਸਰ, ਓ.ਐਨ.ਜੀ.ਸੀ, ਬਲਵਿੰਦਰ ਸ਼ੰਮੀ ਵੀ ਮੌਜ਼ੂਦ ਸਨ।ਲੋਧੀਨੰਗਲ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਲੜਕੀਆਂ ਦੀ ਹਾਕੀ ਖੇਡ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖ਼ਾਲਸਾ ਸੋਸਾਇਟੀ ਵੱਲੋਂ ਅਕਾਦਮੀ ਸਥਾਪਿਤ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਇੰਨ੍ਹੇ ਵੱਡੇ ਪੱਧਰ ਦਾ ਟੂਰਨਾਮੈਂਟ ਇੱਥੇ ਆਯੋਜਿਤ ਕੀਤਾ ਗਿਆ।
    ਓ.ਐਨ.ਜੀ.ਸੀ ਵੱਲੋਂ ਵੜੈਚ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਇਸ ਟੂਰਨਾਮੈਂਟ ’ਚ ਸ਼ਮੂਲੀਅਤ ਕੀਤੀ ਅਤੇ ਉਹ ਆਉਣ ਵਾਲੇ ਸਮੇਂ ’ਚ ਵੀ ਖ਼ਾਲਸਾ ਕਾਲਜ ਵਿਖੇ ਖੇਡਾਂ ਦੇ ਮੁੱਢਲੇ ਢਾਂਚੇ ਹੋਰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ।  
    ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਪ੍ਰਿੰਸੀਪਲ ਜਗਦੀਸ਼ ਸਿੰਘ, ਸਰਦੂਲ ਸਿੰਘ ਮੰਨਨ, ਮੈਂਬਰ ਪਰਮਜੀਤ ਸਿੰਘ ਬੱਲ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply