Friday, November 22, 2024

ਜੀ.ਐਨ.ਡੀ.ਯੂ ਦੀ ਪੁਰਸ਼ ਕ੍ਰਿਕੇਟ ਟੀਮ 6 ਸਾਲ ਬਾਅਦ ਬਣੀ ਚੈਂਪੀਅਨ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਸੰਧੂ) – ਭੁਵਨੇਸ਼ਵਰ ਵਿਖੇ ਸੰਪੰਨ ਹੋਈ ਪੁਰਸ਼ ਵਰਗ ਦੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਕ੍ਰਿਕੇਟ ਚੈਂਪੀਅਨਸ਼ਿਪ PUNJ24022019032019 ਦਾ ਚੈਂਪੀਅਨ ਤਾਜ 6 ਸਾਲ ਦੇ ਅਰਸੇ ਪਿੱਛੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਦੇ ਸਿਰ ਸੱਜਿਆ ਹੈ।
ਜਿਕਰਯੋਗ ਹੈ ਕਿ ਏ.ਆਈ.ਯੂ ਦੇ ਦਿਸ਼ਾ-ਨਿਰਦੇਸ਼ਾਂ ਤੇ ਭੁਵਨੇਸ਼ਵਰ ਵਿਖੇ ਹੋਈ ਰਾਸ਼ਟਰ ਪੱਧਰੀ ਇਸ ਕ੍ਰਿਕੇਟ ਪ੍ਰਤੀਯੋਗਤਾ ਵਿੱਚ ਦੇਸ਼ ਦੀਆਂ ਚੋਟੀ ਦੀਆਂ ਟੀਮਾਂ ਨੇ ਬੇਮਿਸਾਲ ਖੇਡ ਪ੍ਰਦਰਸ਼ਨ ਕੀਤਾ।ਉਥੇ ਅੰਤਰਰਾਸ਼ਟਰੀ ਕ੍ਰਿਕੇਟ ਕੋਚ ਰਣਜੀਤ ਸਿੰਘ ਸੰਧੂ ਤੇ ਟੀਮ ਮੈਨੇਜਰ ਨਵਨੀਤ ਸਿੰਘ ਸੰਧੂ ਦੀ ਦੇਖ-ਰੇਖ ਹੇਠ ਗਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਨੇ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਉਂਦੇ ਹੋਏ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਨੂੰ ਪਛਾੜਦੇ ਹੋਏ ਤੇ ਖਿਡਾਰੀਆਂ ਨੂੰ ਧੂਲ ਚਟਾਉਂਦੇ ਹੋਏ ਚੈਂਪੀਅਨ ਟ੍ਰਾਫੀ ਤੇ ਕਬਜ਼ਾ ਕੀਤਾ।ਪ੍ਰਬੰਧਕਾਂ ਵੱਲੋਂ ਟੀਮ ਨੂੰ ਚੈਂਪੀਅਨ ਟਰਾਫੀ ਦੇ ਨਾਲ ਨਿਵਾਜਿਆ ਗਿਆ।
ਕੋਚ ਰਣਜੀਤ ਸਿੰਘ ਸੰਧੂ ਤੇ ਮੈਨੇਜਰ ਨਵਨੀਤ ਸਿੰਘ ਸੰਧੂ ਨੇ ਦੱਸਿਆ ਕਿ ਜੀ.ਐਨ.ਡੀ.ਯੂ ਜਿਥੇ ਮੋਹਰੀ ਰਹਿੰਦੇ ਹੋਏ ਚੈਂਪੀਅਨ ਬਣੀ ਉਥੇ ਮੈਸੂਰ ਯੂਨੀਵਰਸਿਟੀ ਦੀ ਟੀਮ ਦੂਸਰੇ ਸਥਾਨ `ਤੇ ਰਹਿੰਦੇ ਹੋਏ ਫਰਸਟ ਰਨਰਜ਼ਅੱਪ ਅਤੇ ਮੁੰਬਈ ਯੂਨੀਵਰਸਿਟੀ ਤੀਸਰੇ ਸਥਾਨ `ਤੇ ਰਹਿੰਦੇ ਹੋਏ ਸੈਕੰਡ ਰਨਰਜ਼ਅੱਪ ਬਣੀ।ਉਨ੍ਹਾਂ ਦੱਸਿਆ ਕਿ ਟੀਮ ਦੇ ਸਮੁੱਚੇ ਖਿਡਾਰੀਆਂ ਨੇ ਬੇਹਤਰ ਤਾਲ-ਮੇਲ ਦਿਖਾਉਂਦੇ ਹੋਏ ਬੇਹਤਰ ਕਾਰਗੁਜ਼ਾਰੀ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ। ਜਿਸ ਦੇ ਲਈ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ.  ਡਾ. ਕੇ.ਐਸ ਕਾਹਲੋਂ, ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫੈਸਰ ਡਾ. ਸੁਖਦੇਵ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਧੰਨਵਾਦ ਤੇ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ 6 ਸਾਲ ਬਾਅਦ ਪੁਰਸ਼ ਵਰਗ ਦੇ ਵਿੱਚ ਜੀ.ਐਨ.ਡੀ.ਯੂ ਦਾ ਚੈਂਪੀਅਨ ਬਣਨਾ ਸੂਬੇ ਦੇ ਕ੍ਰਿਕੇਟ ਖਿਡਾਰੀਆਂ ਲਈ ਸ਼ੁੱਭ ਸੰਕੇਤ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਜੀ.ਐਨ.ਡੀ.ਯੂ ਦੀ ਇਸ ਚੈਂਪੀਅਨ ਟੀਮ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਹੋਰਨਾ ਮੁਕਾਬਲਿਆਂ ਵਿੱਚ ਵੀ ਇੱਕ ਵਿਲੱਖਣ ਮੁਕਾਮ ਹਾਸਲ ਕਰਨਗੇ।
 ਇਥੇ ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਕੋਚ ਰਣਜੀਤ ਸਿੰਘ ਸੰਧੂ ਦੀ ਅਗਵਾਈ `ਚ ਜੀ.ਐਨ.ਡੀ.ਯੂ ਕ੍ਰਿਕੇਟ ਖਿਡਾਰੀਆਂ ਦੀ ਖੇਡ ਸ਼ੈਲੀ ਦੇ ਵਿੱਚ ਬੇਹਤਰੀ ਤੇ ਨਿਖਾਰ ਆਇਆ ਹੈ।ਜਿਸ ਦੀ ਮਿਸਾਲ ਜੀ.ਐਨ.ਡੀ.ਯੂ ਕ੍ਰਿਕੇਟ ਟੀਮ ਦਾ ਚੈਂਪੀਅਨ ਬਣਨਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply