Wednesday, September 23, 2026

ਅੰਮ੍ਰਿਤਸਰ ਕਲੱਬ `ਚ ਸੀ.ਐਮ.ਈ ਡੈਂਟਲ ਦਾ ਆਯੋਜਨ

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲੇ੍ਹ ਦੇ ਸਮੂਹ ਡੈਂਟਲ ਡਾਕਟਰਾਂ ਵਲੋ ਸੀ.ਐਮ.ਈ ਡੈਂਟਲ ਦਾ ਆਯੋਜਨ ਕੀਤਾ ਗਿਆ।ਇਸ PUNJ2502201906ਮੀਟਿੰਗ ਵਿੱਚ ਜਿਲੇ੍ ਦੇ ਡਿਪਟੀ ਡਾਇਰੈਕਟਰ ਡੈਂਟਲ ਡਾ. ਸ਼ਰਨਜੀਤ ਕੋਰ ਸਿੱਧੂ ਨੇ ਵਿਸ਼ੇਸ਼ ਤੋਰ `ਤੇ ਹਾਜ਼ਰ ਹੋ ਕੇ ਪ੍ਰਾਈਵੇਟ ਡੈਂਟਲ ਡਾਕਟਰਾਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋ ਦਿੱਤੀਆਂ ਜਾਂਦੀਆਂ ਸਹੂਲਤਾਂ ਤੋ ਜਾਣੂ ਕਰਵਾਇਆ ਅਤੇ ਅਨੈਤਿਕ ਡੈਂਟਲ ਪ੍ਰੈਕਟਿਸ ਤੋ ਗੁਰੇਜ਼ ਕਰਨ ਲਈ ਕਿਹਾ।
     ਡਾ: ਸ਼ਰਨਜੀਤ ਕੌਰ ਨੇ ਡਾਕਟਰਾਂ ਨੂੰ ਕਿਹਾ ਕਿ ਦੰਦਾਂ ਤੋਂ ਪੀੜਤ ਵਿਅਕਤੀਆਂ ਨੂੰ ਝੋਲਾ ਛਾਪ ਡਾਕਟਰਾਂ ਕੋਲ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੰਦਾਂ ਤੋਂ ਪੀੜਤ ਵਿਅਕਤੀਆਂ ਦਾ ਮੁਫ਼ਤ ਇਲਾਜ ਕਰਦਾ ਹੈ ਅਤੇ ਸਿਹਤ ਵਿਭਾਗ ਸਰਕਾਰੀ ਮੁਲਾਜਮਾਂ ਨੂੰ ਨਵੇਂ ਦੰਦ ਲਗਾਉਣ ਤੇ 1200 ਰੁਪਏ ਦੀ ਮੈਡੀਕਲ ਰੀਬਰਸਮੈਂਟ ਵੀ ਦਿੱਤੀ ਜਾਂਦੀ ਹੈ।ਡਾ: ਸ਼ਰਨਜੀਤ ਕੌਰ ਨੇ ਦੱਸਿਆ ਕਿ ਮੂੰਹ ਦੇ ਕੈਸਰ ਤੇ ਤੰਬਾਕੂ ਵਿਰੋਧੀ ਮੁਹਿੰੰਮ `ਚ ਉਹਨਾਂ ਜਿਲੇ ਦੇ ਸਮੂਹ ਡੈਟਲ ਡਾਕਟਰਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ।  
     ਇਸ ਮੌਕੇ ਤੇ ਡਾ. ਸੋਰਵ ਜੋਲੀ, ਡਾ. ਸਾਹਿਲ ਬਤਰਾ, ਡਾ. ਸਿਮਰਨਜੀਤ ਅਤੇ ਮੈਡਮ ਸੁਮਨ ਨੇ ਹਿੱਸਾ ਲਿਆ।ਡਾ. ਸ਼ਰਨਜੀਤ ਕੋਰ ਨੇ ਆਯੋਜਕ ਡਾ. ਮੁਕੁਲ ਮਾਹਾਜਨ, ਡਾ. ਨਿਤਿਨ, ਡਾ. ਸੰਜੀਵ ਸ਼ਰਮਾ ਦਾ ਧੰਨਵਾਦ ਕੀਤਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply