Thursday, July 30, 2026

ਕਲਾ ਭਵਨ ਵਿਖੇ `ਰਬਾਬ ਉਤਸਵ` ਮੌਕੇ ਲੱਗੀਆਂ ਰੌਣਕਾਂ

ਚੰਡੀਗੜ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸਮਾਗਮਾਂ ਦੀ ਲੜੀ Surjit Patar ਤਹਿਤ ਅੱਜ ਪੰਜਾਬ ਕਲਾ ਪਰਿਸ਼ਦ ਵਲੋਂ `ਰਬਾਬ ਉਤਸਵ` ਮਨਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤੀ।
ਸਮਾਗਮ ਦੇ ਆਰੰਭ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਲੇਖਕ ਡਾ. ਹਰਪਾਲ ਸਿੰਘ ਪੰਨੂੰ ਨੇ `ਰਬਾਬ ਦਾ ਰੂਹਾਨੀ` ਵਿਸ਼ੇ `ਤੇ ਤਕਰੀਰ ਕੀਤੀ ਇਸ ਉਪਰੰਤ ਸ੍ਰੀਨਗਰ ਤੋਂ ਆਏ ਸੰਗੀਤਕਾਰ ਅਬਦੁਲ ਮਜ਼ੀਦ ਸ਼ਾਹ ਤੇ ਉਨਾਂ ਦੇ ਸਾਥੀਆਂ ਨੇ ਰਬਾਬ ਦਾ ਸਾਜ਼ੀਨਾ ਵਜਾਇਆ ਜਿਸ ਨਾਲ ਦਰਸ਼ਕ ਮੰਤਰ-ਮੁਗਧ ਹੋਏ।
ਸਮਾਗਮ ਉਸ ਵੇਲੇ ਸਿਖਰ `ਤੇ ਪਹੁੰਚਿਆ ਜਦੋਂ ਭਾਈ ਬਲਦੀਪ ਸਿੰਘ ਨੇ ਗੁਰੂ ਨਾਨਕ ਬਾਣੀ ਦਾ ਸ਼ਬਦ ਗਾਇਨ ਰਬਾਬ ਨਾਲ ਕੀਤਾ।ਮਨਮੋਹਨ ਸਿੰਘ ਦਾਉਂ ਨੇ ਰਬਾਬ ਬਾਰੇ ਲਿਖੀ ਕਵਿਤਾ ਪੜੀ।ਮੰਚ ਸੰਚਾਲਨ ਕਰਦਿਆਂ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪਰਿਸ਼ਦ ਵਲੋਂ ਆਉਂਦੇ ਸਮੇਂ ਵਿੱਚ ਵੀ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ।ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਇਸ ਸਮਾਗਮ ਨੂੰ ਰਬਾਬ ਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨਾ ਜੀ ਉਤੇ ਕੇਂਦਰਿਤ ਰੱਖਿਆ ਗਿਆ।
ਇਸ ਮੌਕੇ ਸਟੇਟ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਡਾ. ਨਿਰਮਲ ਜੌੜਾ, ਗੁਰਚਰਨ ਸਿੰਘ ਬੋਪਾਰਾਏ, ਹਰਪ੍ਰੀਤ ਚੰਕੂ, ਦੀਵਾਨ ਮਾਨਾ, ਡਾ. ਸਰਬਜੀਤ ਕੌਰ ਸੋਹਲ ਆਦਿ ਹਾਜ਼ਰ ਸਨ

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply