Friday, July 31, 2026

ਪੰਜਾਬ ਸਰਕਾਰ ਵਲੋਂ 7 ਆਈ.ਪੀ.ਐਸ ਤੇ 8 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਰਾਜ ਵਿਚ 7 ਆਈ.ਪੀ.ਐਸ ਅਤੇ 8 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ Punjab Govtਨਿਯੁੱਕਤੀ ਦੇ ਹੁਕਮ ਜਾਰੀ ਕੀਤੇ ਹਨ।
 ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਈ.ਪੀ.ਐਸ ਅਧਿਕਾਰੀਆਂ ਵਿੱਚ ਸ਼ਰਦ ਸਤਿਆ ਚੌਹਾਨ ਏ.ਡੀ.ਜੀ.ਪੀ ਟਰੈਫਿਕ ਨੂੰ ਵਾਧੂ ਚਾਰਜ ਏ.ਡੀ.ਜੀ.ਪੀ ਆਈ.ਵੀ.ਸੀ, ਪ੍ਰਵੀਨ ਸਿਨਹਾ ਅਤੇ ਗੌਤਮ ਚੀਮਾ ਨੂੰ ਆਈਜੀਪੀ ਅਪਰਾਧ, ਬੀ.ਓ.ਆਈ ਪੰਜਾਬ, ਸੁਖਚੈਨ ਸਿੰਘ ਗਿੱਲ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਵਾਧੂ ਚਾਰਜ ਡੀ.ਆਈ.ਜੀ ਪ੍ਰੋਵਿੰਜਨਿੰਗ, ਗੁਰਪ੍ਰੀਤ ਸਿੰਘ ਤੂਰ ਨੂੰ ਡੀਆਈਜੀ ਪ੍ਰਸ਼ਾਸਨ, ਸੁਰਜੀਤ ਸਿੰਘ ਨੂੰ ਡੀਆਈਜੀ ਕਾਂਊਟਰ ਇੰਟੈਲੀਜੈਂਸ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀ.ਆਈ.ਜੀ ਕਾਨੂੰਨ ਅਤੇ ਵਿਵਸਥਾ ਅਤੇ ਵਾਧੂ ਚਾਰਜ ਡੀਆਈਜੀ ਪ੍ਰਸ਼ਾਸਨ ਆਈ.ਆਰ.ਬੀ ਪੰਜਾਬ ਪਟਿਆਲਾ ਵਜੋ ਤਾਇਨਾਤ ਕੀਤਾ ਗਿਆ ਹੈ।
 ਇਸੇ ਤਰਾਂ ਪੀ.ਪੀ.ਐਸ ਅਧਿਕਾਰੀਆਂ ਵਿਚ ਗੁਰਮੀਤ ਸਿੰਘ ਨੂੰ ਐਸ.ਪੀ ਓਪਰੇਸ਼ਨਜ ਫਿਰੋਜ਼ਪੁਰ, ਬਲਬੀਰ ਸਿੰਘ ਨੂੰ ਏ.ਆਈ.ਜੀ ਸੀ.ਆਈ.ਡੀ ਜ਼ੋਨਲ ਬਠਿੰਡਾ, ਰਾਜਵਿੰਦਰ ਸਿੰਘ ਨੂੰ ਏ.ਆਈ.ਜੀ ਪਰਸੋਨਲ-2, ਪ੍ਰੀਤਮ ਸਿੰਘ ਨੂੰ ਏਆਈਜੀ ਪਰਸੋਨਲ-3 ਅਤੇ ਵਾਧੂ ਚਾਰਜ ਏਆਈਜੀ ਭਲਾਈ ਭੁਪਿੰਦਰ ਸਿੰਘ ਨੂੰ ਏ.ਆਈ.ਜੀ ਅਪਰਾਧ, ਵਿਨੋਦ ਕੁਮਾਰ ਨੂੰ ਏ.ਆਈ.ਜੀ ਕਾਨੂੰਨ ਅਤੇ ਵਿਵਸਥਾ, ਗੁਰਮੇਲ ਸਿੰਘ ਨੂੰ ਐਸ.ਪੀ ਹੈਡਕੁਆਟਰ ਸ੍ਰੀ ਮੁਕਤਸਰ ਸਾਹਿਬ ਅਤੇ ਪ੍ਰਿਤੀਪਾਲ ਸਿੰਘ ਨੂੰ ਸਹਾਇਕ ਕਮਾਂਡੈਂਟ ਪਹਿਲੀ ਆਈਆਰਬੀ ਪਟਿਆਲਾ ਵਜੋਂ ਨਿਯੁਕਤ ਕੀਤਾ ਗਿਆ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply