Friday, July 31, 2026

ਕੈਪਟਨ ਵਲੋਂ ਚੰਡੀਗੜ ਨੂੰ ਓਪਨ ਸਕਾਈ ਨੀਤੀ ਹੇਠ ਲਿਆਉਣ ਲਈ ਕੇਂਦਰ ਨੂੰ ਪੱਤਰ

ਚੰਡੀਗੜ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਦੀ ਓਪਨ ਸਕਾਈ ਨੀਤੀ ਹੇਠ Capt Amrinderਏਸ਼ੀਆਨ ਦੇਸ਼ਾਂ ਦੀਆਂ ਏਅਰ ਲਾਈਨਜ਼ ਦੀਆਂ ਗਤੀਵਿਧੀਆਂ ਲਈ ਨੋਟੀਫਾਈ ਕੀਤੇ ਸ਼ਹਿਰਾਂ ਦੀ ਸੂਚੀ ਵਿੱਚ ਚੰਡੀਗੜ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਸ਼ਹਿਰੀ ਹਵਾਬਾਜੀ ਮੰਤਰੀ ਸੁਰੇਸ਼ ਪ੍ਰਭੂ ਨੂੰ ਲਿਖੇ ਇਕ ਅਰਧ ਸਰਕਾਰੀ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਐਸ.ਏ.ਐਸ ਨਗਰ (ਮੋਹਾਲੀ) ਤੋਂ ਅੰਤਰਰਾਸ਼ਟਰੀ ਉਡਾਨਾਂ ਪਿਛਲੇ ਤਿੰਨ ਸਾਲਾਂ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਪਹਿਲੀ ਅਪ੍ਰੈਲ 2019 ਤੋਂ ਕੋਡ 4 ਈ ਸਟੇਟਸ ਪੱਧਰ ਉੱਚਾ ਹੋਣ ਨਾਲ ਵੱਡੇ ਹਵਾਈ ਜਹਾਜ਼ਾਂ ਲਈ 24 ਘੰਟੇ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ।
ਇਥੋਂ ਚੱਲਦੀਆਂ ਹਵਾਈ ਉਡਾਨਾਂ ਨਾ ਕੇਵਲ ਚੰਡੀਗੜ ਟਰਾਈ ਸਿਟੀ ਦੇ ਯਾਤਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਦੀਆਂ ਹਨ, ਸਗੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਕੁੱਝ ਹਿੱਸਿਆਂ ਦੇ ਅੰਤਰਰਾਸ਼ਟਰੀ ਹਵਾਈ ਯਾਤਰੀਆਂ ਦੀਆਂ ਵੀ ਲੋੜਾਂ ਪੂਰੀਆਂ ਕਰਦੀਆਂ ਹਨ ਅਤੇ ਇਨਾਂ ਯਾਤਰੀਆਂ ਦੀ ਗਿਣਤੀ ਵੀ ਬਹੁਤ ਹੈ।ਮੁੱਖ ਮੰਤਰੀ ਨੇ ਅੱਗੇ ਲਿਖਿਆ ਕਿ ਸੂਬਾ ਸਰਕਾਰ ਸ਼ਹਿਰੀ ਹਵਾਬਾਜ਼ੀ ਦੇ ਵਿਕਾਸ ਦੇ ਸਮਰਥਨ ਲਈ ਸਾਰੇ ਕਦਮ ਚੁੱਕੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਵਿਚ ਅੱਗੇ ਲਿਖਿਆ ਕਿ ਮੌਜੂਦਾ ਸਮੇਂ ਇਹ ਏਅਰ ਪੋਰਟ ਏਸ਼ੀਆਨ ਦੇਸ਼ਾਂ ਦੇ ਸਿੰਘਾਪੁਰ, ਬੈਂਕਾਕ, ਹਾਂਗ ਕਾਂਗ ਅਤੇ ਕੁਆਲਾ ਲੰਪਰ ਵਰਗੇ ਅੰਤਰ ਰਾਸ਼ਟਰੀ ਸਥਾਨਾਂ ਵਾਸਤੇ ਸਿੱਧੀਆਂ ਉਡਾਨਾਂ ਕਰਨ ਵਾਸਤੇ ਅਸਮਰਥ ਹੈ।ਇਸ ਦੇ ਨਤੀਜੇ ਵਜੋਂ ਇਸ ਖਿੱਤੇ ਦੇ ਯਾਤਰੀਆਂ ਨੂੰ ਇਨਾਂ ਦੇਸ਼ਾਂ ਦੀ ਉਡਾਨ ਲੈਣ ਲਈ ਦਿੱਲੀ ਜਾਣਾ ਪੈਂਦਾ ਹੈ।ਇਸ ਦੇ ਨਾਲ ਨਾ ਕੇਵਲ ਸਮਾਂ ਅਜਾਈਂ ਜਾਂਦਾ ਹੈ, ਸਗੋਂ ਸੜਕ ਦੇ ਰਾਹੀਂ ਵਾਧੂ ਸਫ਼ਰ ਕਰਨ ਲਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਏਸੀਆਨ ਦੇਸ਼ਾਂ ਲਈ ਭਾਰਤ ਸਰਕਾਰ ਦੀ ਓਪਨ ਸਕਾਈ ਨੀਤੀ ਹੇਠ ਦੇਸ਼ ਵਿੱਚ ਏਅਰਲਾਈਨਾਂ ਦੀਆਂ ਗਤੀਵਿਧੀਆਂ ਵਾਸਤੇ 18 ਸ਼ਹਿਰਾਂ ਨੂੰ ਨੋਟੀਫਾਈ ਕੀਤਾ ਹੈ।ਇਸ ਵੇਲੇ ਚੰਡੀਗੜ ਭਾਰਤ ਸਰਕਾਰ ਦੀਆਂ ਨੋਟੀਫਾਈ ਕੀਤੀਆਂ ਇਨਾਂ 18 ਸ਼ਹਿਰਾਂ ਦੀ ਸੂਚੀ ਵਿੱਚ ਨਹੀਂ ਹੈ। ਕੋਡ 4ਈ ਤੱਕ ਦਾ ਪੱਧਰ ਉੱਚਾ ਹੋਣ ਨਾਲ ਇਹ ਓਪਨ ਸਕਾਈ ਨੀਤੀ ਹੇਠ ਨੋਟੀਫਾਈ ਕਰਨ ਦੇ ਯੋਗ ਹੋ ਜਾਵੇਗਾ।
ਇਨਾਂ ਤੱਥਾਂ ਦੇ ਵੱਲ ਧਿਆਨ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਉਨਾਂ ਨੂੰ ਬੇਨਤੀ ਕੀਤੀ ਕਿ ਉਹ ਪਹਿਲੀ ਅਪ੍ਰੈਲ, 2019 ਤੋਂ ਏਸੀਆਨ ਦੇਸ਼ਾਂ ਲਈ ਏਅਰਲਾਈਨਜ਼ ਦੀਆਂ ਗਤੀਵਿਧੀਆਂ ਵਾਸਤੇ ਓਪਨ ਸਕਾਈ ਨੀਤੀ ਦੇ ਹੇਠ ਐਸ.ਏ.ਐਸ ਨਗਰ ਦੇ ਅੰਤਰਰਾਸ਼ਟਰੀ ਸਿਵਲ ਟਰਮੀਨਲ ਦੇ ਵਾਸਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ।ਇਸ ਦੇ ਨਾਲ ਇਸ ਖਿੱਤੇ ਦੇ ਮੁਸ਼ਾਫਿਰਾਂ ਦੇ ਨਾ ਕੇਵਲ ਸਫ਼ਰ ਕਰਨ ਦੇ ਸਮੇਂ ਵਿੱਚ ਕਮੀ ਆਵੇਗੀ, ਸਗੋਂ ਇਸ ਨਾਲ ਸੈਰ-ਸਪਾਟੇ, ਆਰਥਿਕਤਾ ਅਤੇ ਪੂੰਜੀ ਨਿਵੇਸ਼ ਨੂੰ ਆਕ੍ਰਸ਼ਿਤ ਕਰਨ ਲਈ ਵੀ ਵਧਾਵਾ ਮਿਲੇਗਾ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply