Friday, September 25, 2026

ਪਰਵਾਸੀ ਸਾਹਿਤਕਾਰ ਅਮੀਨ ਮਲਕ ਦੀ ਪੁਸਤਕ `ਅੱਥਰੀ “ਤੇ ਹੋਈ ਵਿਚਾਰ ਚਰਚਾ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਇੰਗਲੈੱਡ ਨਿਵਾਸੀ ਚਰਚਿਤ ਸਾਹਿਤਕਾਰ ਜਨਾਬ ਅਮੀਨ ਮਲਕ ਦੇ ਨਾਵਲ “ਅੱਥਰੀ” ਨੂੰ ਏਥੇ PUNJ2802201918ਇਕ ਹੋਟਲ ਚ ਲੋਕ ਅਰਪਿਤ ਕੀਤਾ ਗਿਆ।
                   ਮਾਸਟਰ ਫਤਹਿ ਸਿੰਘ ਅਤੇ ਸਤਨਾਮ ਸਿੰਘ ਕੰਡਾ ਦੀ ਪਹਿਲ ਕਦਮੀ ਨਾਲ ਹੋਏ ਇਸ ਪਰਭਾਵ ਸ਼ੈਲੀ ਸਮਾਗਮ ਦਾ ਮੰਚ ਸੰਚਾਲਨ ਸ਼ਾਇਰ ਦੇਵ ਦਰਦ ਨੇ ਕੀਤਾ।ਪੁਸਤਕ `ਤੇ ਹੋਈ ਚਰਚਾ ਦਾ ਅਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਧਰਮ, ਜ਼ਾਤ ਅਤੇ ਹੱਦਾਂ ਸਰਹੱਦਾਂ ਭਾਸ਼ਾ ਨੂੰ ਆਪਣੀ ਵਲਗਣ ਵਿਚ ਨਹੀਂ ਬੰਨ ਸਕਦੀਆਂ।ਜਿਸ ਦੀ ਮਿਸਾਲ “ਅਥਰੀ” ਦੇ ਰੂਪ `ਚ ਸਾਡੇ ਸਾਹਮਣੇ ਹੈ। ਅਮੀਨ ਮਲਕ ਨੇ ਆਪਣੀ ਪੁਖਤਾ ਸ਼ੈਲੀ ਦੀ ਗੱਲ ਕਰਦਿਆਂ ਕਿਹਾ ਕਿ ਲੇਖਕ ਵਗਦੇ ਖੂਹ ਦੀਆਂ ਟਿੰਡਾਂ ਵਾਂਗ ਹੈ ਜਿਸ ਅੰਦਰੋਂ ਬੇਸ਼ਕੀਮਤੀ ਸ਼ਬਦ ਨਿਰੰਤਰ ਵਿੰਹਦੇ ਰਹਿੰਦੇ ਹਨ।ਉਨ੍ਹਾਂ ਦਸਿਆ ਕਿ “ਅੱਥਰੀ” ਕਾਲਪਨਿਕ ਪਾਤਰ ਦੀ ਬਜ਼ਾਏ ਵਸਦੇ ਰਸਦੇ ਪਾਤਰ ਦੀ ਸੱਚੀ ਕਹਾਣੀ ਹੈ, ਜਿਹੜੀ ਆਰਥਿਕ ਮੰਦਹਾਲੀ ਤੇ ਦੁਸ਼ਵਾਰੀਆ ਸਾਹਮਣੇ ਹਾਰਦੀ ਨਹੀਂ ਬਲਕਿ ਸੰਘਰਸ਼ ਕਰਦੀ ਹੈ।ਪਿੰਗਲਵਾੜਾ ਤੋਂ ਡਾ. ਇੰਦਰਜੀਤ ਕੌਰ ਅਤੇ ਜਗੀਰ ਕੌਰ ਮੀਰਾਂਕੋਟ ਨੇ ਲੇਖਕ ਨੂੰ ਵਧਾਈ ਦੇਂਦਿਆਂ ਸਮਾਗਮ ਦੀ ਸਰਾਹਨਾ ਕੀਤੀ।ਸਟੇਟ ਅਵਾਰਡੀ ਸਤਨਾਮ ਸਿੰਘ ਪਾਖਰਪੁਰਾ ਅਤੇ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਲੇਖਕ ਆਮ ਲੋਕਾਂ ਵਿੱਚ ਪੁੱਲ ਦਾ ਕੰਮ ਕਰਦੇ ਹਨ।ਅਮੀਨ ਮਲਿਕ ਅਤੇ ਉਨ੍ਹਾਂ ਦੀ ਪਤਨੀ ਰਾਣੀ ਮਲਿਕ ਨੂੰ ਸਨਮਾਨਿਤ ਵੀ ਕੀਤਾ ਗਿਆ।
                  ਇਸ ਸਮੇਂ ਆਰਟਿਸਟ ਗੁਰਦੀਪ ਸਿੰਘ ਭੰਗਾਲੀ, ਮਨਿੰਦਰ ਸਿੰਘ ਬੋਪਾਰਾਏ, ਬਲਬੀਰ ਸਿੰਘ ਸੰਧੂ ਕੈਪਟਨ ਰਵੇਲ ਸਿੰਘ, ਡਾ. ਜਗਦੀਪਕ ਸਿੰਘ, ਡਾ. ਭੋਲਾ ਸਿੰਘ, ਕਰਨਲ ਬਾਵਾ, ਰੰਗ ਮੰਚ ਕਲਾਕਾਰ ਅਮਰਪਾਲ, ਪਿਆਰਾ ਸਿੰਘ ਚੰਦੀ, ਬਲਵਿੰਦਰ ਕੌਰ ਸੱਗੂ, ਕੁਲਦੀਪ ਸਿੰਘ ਅਜਾਦ ਬੁੱਕ ਆਦਿ ਹਾਜ਼ਰ ਸਨ।
 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply