Wednesday, August 26, 2026

4 ਮਾਰਚ ਦਿਨ ਸੋਮਵਾਰ ਨੂੰ ‘ਬਠਿੰਡਾ ਦੀ ਅਵਾਜ਼ ਨਾਰੀ ਦਾ ਸਤਿਕਾਰ’ ਪ੍ਰੋਗਰਾਮ ਆਯੋਜਿਤ

PPN0103201903ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਅੰਤਰਰਾਸ਼ਟਰੀ ਨਾਰੀ ਦਿਵਸ ਦੇ ਸਬੰਧਤ ਡਾਇੰਮਡ ਵੈਲਫੇਅਰ ਸੁਸਾਇਟੀ ਵਲੋਂ 4 ਮਾਰਚ ਦਿਨ ਸੋਮਵਾਰ ਨੂੰ ਵਿਸੇਸ਼ ਪ੍ਰੋਗਰਾਮ ‘‘ਬਠਿੰਡਾ ਦੀ ਅਵਾਜ਼ ਨਾਰੀ ਦਾ ਸਤਿਕਾਰ’’ ਕਰਵਾਇਆ ਜਾ ਰਿਹਾ ਹੈ।ਸਮਾਜ ਸੇਵੀ ਪ੍ਰਿੰਸੀਪਲ ਵੀਨੂੰ ਗੋਇਲ ਦੀ ਪ੍ਰਧਾਨਗੀ ਹੇਠ ਇਹ ਫੈਸਲਾ ਮੀਟਿੰਗ ਉਪਰੰਤ ਲਿਆ ਗਿਆ ਕਿ ਜੋ ਔਰਤਾਂ ਸਵੈਨਿਰਭਰ ਹਨ।ਉਨ੍ਹਾਂ ਦਾ ਸਨਮਾਨ ‘‘ਸ਼ਕਤੀ ਪੁਰਸਕਾਰ’’ ਨਾਲ ਕੀਤਾ ਜਾਵੇਗਾ। ਸ਼ਕਤੀ ਪੁਰਸਕਾਰ ਸਟੇਟ ਪ੍ਰੋਗਰਾਮ ਦਾ ਪੋਸਟਰ ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਰਾਸਟਰੀ ਪ੍ਰਧਾਨ ਸ੍ਰੋਮਣੀ ਮਹਿਲਾ ਅਕਾਲੀ ਦਲ ਵਲੋਂ ਰਿਲੀਜ਼ ਕੀਤਾ ਗਿਆ। ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸੰਸਥਾ ਦੁਆਰਾ ਜੋ ਔਰਤਾਂ ਦੇ ਸਰਭ ਪੱਖੀ ਵਿਕਾਸ ਦੇ ਸੰਬੰਧਤ ਪ੍ਰੋਗਰਾਮ ਉਲੀਕੇ ਜਾਂਦੇ ਹਨ, ਉਹ ਵਧਾਈ ਦੇੇ ਪਾਤਰ ਹਨ।ਉਨ੍ਹਾਂ ਵਲੋਂ ਵੀਨੂੰ ਗੋਇਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਲੋਕ ਅਤੇ ਉਨ੍ਹਾਂ ਦੇ ਅਰਥਾਂ ਦਾ ਵਰਣਨ ਕਰਦੀਆਂ ਸੈਚੀਆਂ ਵੀ ਭੇਂਟ ਕੀਤੀਆਂ ਅਤੇ ਉਸ ਵਿੱਚ ਔਰਤਾਂ ਦੀ ਮਹਾਨਤਾ ਦੇ ਸਬੰਧੀ ਵਿਆਖਿਆ ਕਰਦੇ ਹੋਏ ਸਲੋਕਾਂ ਦੇ ਬਾਰੇ ਵੀ ਜਾਣੂ ਕਰਵਾਇਆ ਗਿਆ।ਵੀਨੂੰ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨਾ ਅਤੇ ਇਕ ਵਧੀਆਂ ਸਮਾਜ ਸਿਰਜਣ ਦੀ ਕਰਨਾ ਹੈ।ਜਿਸ ਦੇ ਲਈ ਉਹ ਉਨ੍ਹਾਂ ਦੀ ਸਹਿਯੋਗੀ ਟੀਮ ਮੈਂਬਰਾਨਾਂ ਦਾ ਧੰਨਵਾਦ ਕਰਦੇ ਹਨ।ਇਸ ਮੌਕੇ ਪ੍ਰੋਗਰਾਮ ਦੇ ਡਾਇਰੈਕਟਰ ਐਮ.ਕੇ ਮੰਨਾ ਵੀ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply