ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬੀਤੀ ਰਾਤ ਡੱਬਵਾਲੀ ਰੇਲਵੇ ਲਾਈਨ ’ਤੇ ਪਿੰਡ ਮੁਹਾਲਾਂ ਨਜ਼ਦੀਕ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ, ਜਿਸ ਦੀ ਸੂਚਨਾ ਸਹਾਰਾ ਜਨ ਸੇਵਾ ਨੂੰ ਮਿਲੀ ਅਤੇ ਮੌਕੇ ’ਤੇ ਪਹੰੁਚੇ ਸਹਾਰਾ ਵਰਕਰ ਸੰਦੀਪ ਗਿੱਲ ਅਤੇ ਅਸ਼ੋਕ ਗੋਇਲ ਨੇ ਥਾਣਾ ਜੀ ਆਰ ਪੀ ਨੂੰ ਸੂਚਿਤ ਕੀਤਾ।ਘਟਨਾ ਸਥਾਨ ’ਤੇ ਪਹੰੁਚੀ ਪੁਲਿਸ ਪਾਰਟੀ ਨੇ ਘਟਨਾ ਦੀ ਜਾਂਚ ਕੀਤੀ, ਜਿਸ ਤੋਂ ਪਤਾ ਲੱਗਿਆ ਕਿ ਉਕਤ ਲਾਸ਼ ਹਰਵਿੰਦਰ ਸਿੰਘ ਵਾਸੀ ਯੋਧਾ ਦੇਸ਼ੂ ਦੀ ਹੈ, ਜਿਸ ਦੀ ਗੱਡੀ ਘਟਨਾ ਸਥਾਨ ਤੋਂ ਦੂਰ ਖੜ੍ਹੀ ਸੀ।ਸਹਾਰਾ ਟੀਮ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੰੁਚਾਇਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਤਾ ਲੱਗੇਗਾ ਕਿ ਇਹ ਦੁਰਘਟਨਾ ਹੈ ਜਾਂ ਆਤਮਹੱਤਿਆ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media