ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ‘ਚ ਸੜਕ ’ਤੇ ਜਾ ਰਹੇ ਇੱਕ ਬੇਸਹਾਰਾ ਨੋਜਵਾਨ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰਕੇ ਆਪ ਫਰਾਰ ਹੋ ਗਿਆ, ਜ਼ਖਮੀ ਵਿਅਕਤੀ ਦੀਆਂ ਦੋਨੇ ਲੱਤਾਂ ਬੁਰੀ ਤਰ੍ਹਾਂ ਟੁੱਟ ਗਈਆਂ, ਜ਼ਖ਼ਮੀ ਦੀ ਪਹਿਚਾਣ ਕਾਕਾ ਸਿੰਘ ਵਜੋਂ ਹੋਈ ਸੀ, ਜਿਸਨੂੰ ਕੋਈ ਅਗਿਆਤ ਵਿਅਕਤੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਉਣ ਉਪਰੰਤ ਛੱਡ ਕੇ ਚਲਾ ਗਿਆ। ਉਕਤ ਵਿਅਕਤੀ ਹੁਣ ਹਸਪਤਾਲ ਵਿਖੇ ਇਕੱਲਾ ਸੀ, ਜਿਸ ਦੀ ਸੰਭਾਲ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਵੱਲੋਂ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਨੇ ਦੱਸਿਆ ਕਿ ਉਕਤ ਕਾਕਾ ਸਿੰਘ ਜੋ ਕਿ ਹਸਪਤਾਲ ਵਿਖੇ ਜੇਰੇ ਇਲਾਜ਼ ਹੈ ਅਤੇ ਉਨ੍ਹਾਂ ਆਰਥੋ ਸਰਜਨ ਡਾ. ਅਜੇ ਗੁਪਤਾ ਦੇ ਸਹਿਯੋਗ ਨਾਲ ਉਕਤ ਵਿਅਕਤੀ ਦੀਆਂ ਦੋਵਾਂ ਲੱਤਾਂ ਦਾ ਪਲੱਸਤਰ ਕਰਵਾਇਆ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਕਾਕਾ ਸਿੰਘ ਦੇ ਠੀਕ ਹੋਣ ਤੱਕ ਪੂਰੀ ਸੇਵਾ ਸੰਭਾਲ ਕੀਤੀ ਜਾਵੇਗੀ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media